ਲਾਲਜੀਤ ਭੁੱਲ਼ਰ ਦੇ ਹੱਕ ਜਿਲੇ ਦੇ ਵਧਾਇਕਾਂ ,ਚੇਅਰਮੈਨਾਂ ਤੇ ਹੋਰ ਅਹੁਦੇਦਾਰਾਂ ਦੀ ਖਾਮੋਸ਼ੀ ਬਣੀ ਚਰਚਾ ਦਾ ਵਿਸ਼ਾ ! ਪਤਨੀ ਨੇ ਇਕੱਠ ਕਰਕੇ ਕਿਹਾ ਕਿ ਸਾਡਾ ਪ੍ਰੀਵਾਰ ਨਿਰਦੋਸ਼

4913435
Total views : 5895872

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ

ਵੇਅਰ ਹਾਊਸ ਦੇ ਜਿਲਾ ਮੈਨੇਜਰ ਡਾ: ਗਗਨਦੀਪ ਸਿੰਘ ਰੰਧਾਵਾ ਵਲੋ ਖੁਦਕਸ਼ੀ ਕਰਨ ਤੋ ਪਹਿਲਾ ਆਪਣੀ ਮੌਤ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ , ਉਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀ.ਏ ਦਿਲਬਾਗ ਸਿੰਘ ਨੂੰ ਜੁਮੇਵਾਰ ਠਹਿਰਾਏ ਜਾਣ ਤੋ ਬਾਅਦ ਵਿਰੋਧੀ ਧਿਰਾਂ , ਮੁਲਾਜਮ ਜਥੇਬੰਦੀਆਂ ਨੇ ਇਕ ਪਲੇਟ ਫਾਰਮ ‘ਤੇ ਇੱਕਠੇ ਹੋਕੇ ਰੰਧਾਵਾ ਪ੍ਰੀਵਾਰ ਨਾਲ ਇਸ ਮਾਮਲੇ ਨੂੰ ਏਨੀ ਉਤਕਸ਼ਤਾ ਨਾਲ ਉਠਾਇਆ ਸਰਕਾਰ ਨੂੰ ਜਿਥੇ ,ਮੰਤਰੀ ਲਾਲਜੀਤ ਭੁੱਲਰ ਤੋ ਪਹਿਲਾਂ ਅਸਤੀਫਾ ਲਿਆ ਫਿਰ ਐਫ.ਆਈ.ਆਰ ਦਰਜ ਕੀਤੀ ਅੱਜ ਗ੍ਰਿਫਤਾਰ ਕਰ ਲਿਆ ।

ਵੇਅਰਹਾਊਸ ਅਧਿਕਾਰੀ ਖ਼ੁਦਕੁਸ਼ੀ ਮਾਮਲਾ: ਕਾਂਗਰਸੀਆਂ ਨੇ ਸਾਬਕਾ ਮੰਤਰੀ ਭੁੱਲਰ ਦੇ ਘਰ ਮੂਹਰੇ ਲਾਇਆ ਧਰਨਾ; ਗ੍ਰਿਫ਼ਤਾਰੀ ਦੀ ਕੀਤੀ ਮੰਗ

ਇਸ ਮਾਮਲੇ ਨੂੰ ਪੱਟੀ ‘ ਕਾਂਗਰਸ ਵਲੋ ਭੁੱਲਰ ਦੀ ਕੋਠੀ ਅੱਗੇ ਧਰਨਾ ਲਗਾ ਕੇ ਚਾਰ ਜਿਿਲਆ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰੋਸ ਧਰਨਾ ਦਿੱਤਾ।ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸੰਧੂ ਅਤੇ ਦਲਬੀਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਣਬੁੱਝ ਕੇ ਲਾਪਰਵਾਹੀ ਵਰਤੀ ਜਾ ਰਹੀ ਹੈ।

ਸਿਆਸੀ ਕਾਰਨਾਂ ਕਰਕੇ ਬਣਾਇਆ ਜਾ ਰਿਹਾ ਨਿਸ਼ਾਨਾ-ਪਰਿਵਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ

 

ਦੂਜੇ ਪਾਸੇ ਸਿਤਮਯਰੀਫੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਲਾਲਜੀਤ ਸਿੰਘ ਭੁੱਲਰ ਦੀ ਧਰਮਪਤਨੀ ਸੁਰਿੰਦਰਪਾਲ ਕੌਰ ਨੇ ਪੱਟੀ ਸਥਿਤ ਆਪਣੀ ਰਿਹਾਇਸ਼ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਹਾ ਕਿ  ਲਾਲਜੀਤ ਸਿੰਘ ਭੁੱਲ਼ਰ ਸਮੇਤ ਆਪਣੇ ਪ੍ਰੀਵਾਰ ਨੂੰ ਨਿਰਦੋਸ਼ ਦੱਸਿਆ ਪਰ ਇਸ ਇੱਕਠ ਵਿੱਚ ਜਿਲੇ ਨਾਲ ਸਬੰਧਿਤ ਵਧਾਇਕ , ਚੇਅਰਮੈਨ ਤੇ ਹੋਰ ਆਗੂ ਜਿਥੇ ਇਸ ਇਕੱਠ ਤੋ ਦੂਰ ਰਹੇ ਉਥੇ ਕਿਸੇ ਦਾ ਵੀ ਲਾਲਜੀਤ ਸਿੰਘ ਭੁੱਲ਼ਰ ਦੇ ਹੱਕ ‘ਚ ਕੋਈ ਬਿਆਨ ਨਾ ਆਉਣਾ ਤੇ ਖਾਮੋਸ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਜਦੋਕਿ ਪੱਟੀ ਸਥਿਤ ਆਪਣੀ ਰਿਹਾਇਸ਼ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਹਾ ਕਿ ਬਿਨਾਂ ਪੂਰੀ ਜਾਂਚ ਦੇ ਉਨ੍ਹਾਂ ਦੇ ਪਤੀ ਅਤੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਨਾ ਗ਼ਲਤ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਸੁਰਿੰਦਰਪਾਲ ਕੌਰ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੇ ਦਬਾਅ ਪਾ ਕੇ ਉਨ੍ਹਾਂ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ।ਸ੍ਰੀਮਤੀ ਸੁਰਿੰਦਰਪਾਲ ਕੌਰ ਨੇ  ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ, ਸਹੁਰੇ ਅਤੇ ਨਿੱਜੀ ਸਹਾਇਕ ਦਿਲਬਾਗ ਸਿੰਘ ਸੰਧੂ ਪੂਰੀ ਤਰ੍ਹਾਂ ਨਿਰਦੋਸ਼ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜ਼ਮੀਨਾਂ ਹੜੱਪਣ ਵਰਗੇ ਝੂਠੇ ਇਲਜ਼ਾਮ ਲਗਾ ਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News