





Total views : 5947189







Total views : 5947189ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪੁਲੀਸ ਨਾਲ ਕਥਿਤ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਗੋਲੀ ਲੱਗਣਾ ਸੀ ਜਦਕਿ ਪਰਿਵਾਰ ਕਹਿੰਦਾ ਆ ਰਿਹਾ ਸੀ ਕਿ ਰਣਜੀਤ ਦੀ ਮੌਤ ਤਸ਼ੱਦਦ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ’ਤੇ ਰਣਜੀਤ ਸਿੰਘ ਦਾ ਪਰਿਵਾਰ ਸੰਤੁਸ਼ਟ ਨਹੀਂ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਟਿੱਪਣੀ ਕਰਨ ਤੋਂ ਪਹਿਲਾਂ ਪੋਸਟਮਾਰਟਮ ਦੀ ਵੀਡੀਓਗਰਾਫ਼ੀ ਦੇਖਣਗੇ।
ਭਾਵੇਂ ਕਿ ਪੋਸਟਮਾਰਟਮ ਰਿਪੋਰਟ ਪੁਲੀਸ ਦੇ ਹੱਕ ਵਿੱਚ ਹੈ ਪਰ ਪੁਲੀਸ ਇਸ ਗੱਲ ‘ਤੇ ਚੁੱਪ ਹੈ ਕਿ- ਹੱਥਕੜੀ ਵਿੱਚ ਜਕੜੇ ਰਣਜੀਤ ਸਿੰਘ ਨੇ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਕਿਵੇਂ ਅਤੇ ਕਿੱਥੋਂ ਹਾਸਲ ਕੀਤਾ ਜਿਸ ਨਾਲ ਉਸ ਨੇ ਮੁਕਾਬਲੇ ਦੌਰਾਨ ਸੀਆਈਏ ਇੰਚਾਰਜ ਗੁਰਮੀਤ ਸਿੰਘ ’ਤੇ ਗੋਲੀ ਚਲਾਈ।ਭਾਵੇਂ ਕਿ ਪੋਸਟਮਾਰਟਮ ਰਿਪੋਰਟ ਪੁਲੀਸ ਦੇ ਹੱਕ ਵਿੱਚ ਹੈ ਪਰ ਪੁਲੀਸ ਇਸ ਗੱਲ ‘ਤੇ ਚੁੱਪ ਹੈ ਕਿ ਹੱਥਕੜੀ ਵਿੱਚ ਜਕੜੇ ਰਣਜੀਤ ਸਿੰਘ ਨੇ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਕਿਵੇਂ ਅਤੇ ਕਿੱਥੋਂ ਹਾਸਲ ਕੀਤਾ ਜਿਸ ਨਾਲ ਉਸ ਨੇ ਮੁਕਾਬਲੇ ਦੌਰਾਨ ਸੀਆਈਏ ਇੰਚਾਰਜ ਗੁਰਮੀਤ ਸਿੰਘ ’ਤੇ ਗੋਲੀ ਚਲਾਈ।
ਪੋਸਟਮਾਰਟਮ ਤੋ ਸ਼ਤੁੰਸਟ ਨਹੀ ਰਣਜੀਤ ਦਾ ਪ੍ਰੀਵਾਰ
ਰਣਜੀਤ ਸਿੰਘ ਦੇ ਤਾਇਆ ਹਰਵਿੰਦਰ ਸਿੰਘ ਮੱਲ੍ਹੀ ਦਾ ਸ਼ੁਰੂ ਤੋਂ ਦਾਅਵਾ ਹੈ ਕਿ ਉਸ ਨੂੰ ਹਿਰਾਸਤ ਵਿੱਚ ਪੁੱਛਗਿੱਛ ਦੌਰਾਨ ਮਾਰਿਆ ਗਿਆ ਸੀ।ਦੱਸਣਯੋਗ ਹੈ ਕਿ ਰਣਜੀਤ ਸਿੰਘ ਦਾ ਪੋਸਟ ਮਾਰਟਮ ਬੀਤੀ 3 ਮਾਰਚ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ। ਅਦਾਲਤ ਨੇ ਪੁਲੀਸ ਜੀਪ ਦੇ ਪਲਟਣ ਤੋਂ 25 ਕਿੱਲੋਮੀਟਰ ਦੂਰ, ਪੁਰਾਣਾਸ਼ਾਲਾ ਵਿੱਚ ਹੋਏ ਮੁਕਾਬਲੇ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਮੰਗੀ ਸੀ।ਦੂਸਰੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਰਣਜੀਤ ਸਿੰਘ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੀ ਜੀਪ ਦੇ ਪਲਟਣ ਮਗਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ।ਪੋਸਟਮਾਰਟਮ ਕਰਨ ਵਾਲੇ ਡਾਕਟਰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਸਨ ਉਨ੍ਹਾਂ ਵਿੱਚ ਡਾ. ਸੁਖਦੀਪ ਸਿੰਘ (ਮੈਡੀਕਲ ਅਫ਼ਸਰ), ਡਾ. ਸਤਿੰਦਰ ਪਾਲ ਸਿੰਘ (ਐਸੋਸੀਏਟ ਪ੍ਰੋਫੈਸਰ), ਡਾ. ਹਰਸ਼ ਕੁਮਾਰ (ਸੀਨੀਅਰ ਰੈਜ਼ੀਡੈਂਟ) ਸ਼ਾਮਲ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
