





Total views : 5839460







Total views : 5839460ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਪਿੰਡ ਜੋਧਾਨਗਰੀ ਦੇ ਯੂ ਐਸ ਏ ਵਿੱਚ ਰਹਿ ਰਹੇ ਖੇਡ ਪ੍ਰਮੋਟਰ ਦੇ ਨਾਮ ਨਾਲ ਜਾਣੇ ਜਾਂਦੇ ਸਮਾਜਸੇਵੀ ਪ੍ਰਤਾਪ ਸਿੰਘ ਸਿੱਧੂ ਦੇ ਲੜਕੇ ਯਾਦਵਿੰਦਰ ਸਿੰਘ ਸਿੱਧੂ ਅਤੇ ਨੰਬਰਦਾਰ ਪਰਿਵਾਰ ਦੇ ਕਨੇਡਾ ਰਹਿੰਦੇ ਤੀਜੀ ਪੀੜ੍ਹੀ ਦੇ ਲਵਸਰਤਾਜ ਸਿੰਘ ਸਿੱਧੂ ਨੇ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਵਿਖੇ ਪਹੁੰਚ ਕੇ ਉੱਥੇ ਦੇ ਪ੍ਰਿੰਸੀਪਲ ਮੈਡਮ ਹਰਜੋਤ ਕੌਰ ਟੀਚਰ ਜੋਬਨਦੀਪ ਸਿੰਘ, ਰਿੱਤੂ ਮੈਡਮ ਅਤੇ ਸਕੂਲ ਦਿਆਂ ਬੱਚਿਆਂ ਨਾਲ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਖੁਸ਼ੀ ਮਹਿਸੂਸ ਕੀਤੀ ।
ਇਸ ਮੌਕੇ ਉੱਨਾਂ ਨੇ ਮਾਪਿਆਂ ਦਾ ਨਾ ਰੋਸਨ ਕਰਨ ਲਈ ਬੱਚਿਆਂ ਨੂੰ ਪੜਾਈ ਮਨ ਲਾ ਕੇ ਕਰਨ ਅਤੇ ਉੱਚੇ ਮਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੰਦਿਆਂ ਉਨਾ ਕਿਹਾ ਕਿ ਸਕੂਲ ਵਿੱਚ ਬੱਚਿਆਂ ਅਤੇ ਸਕੂਲ ਦੇ ਕੰਮਾਂ ਲਈ ਉਹ ਵੀ ਆਪਣੇ ਤੌਰ ਤੇ ਸਕੂਲ ਮੁਖੀ ਨਾਲ ਬਣਦਾ ਸਹਿਯੋਗ ਕਰਿਆ ਕਰਨਗੇ । ਜਿਕਰਯੋਗ ਹੈ ।ਕਿ ਸਿੱਧੂ ਪਰਿਵਾਰ ਪਹਿਲਾਂ ਵੀ ਉਚੇਰੀ ਵਿੱਦਿਆ ਲਈ ਵੀ ਕਈਆਂ ਦੀ ਮਾਈਕ ਮਦਦ ਕਰਦੇ ਹੋਏ ਸਮੇਂ ਸਮੇਂ ਪਿੰਡ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਕੱਪੜੇ ਆਦਿ ਦੇ ਕੇ ਗਰੀਬ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਦਾ ਆ ਰਿਹਾ ਹੈ। ਇਸ ਮੌਕੇ ਇਕਬਾਲ ਸਿੰਘ ਸਿੱਧੂ, ਨੰਬਰਦਾਰ ਬਿਕਰਮਜੀਤ ਸਿੰਘ, ਮੁਖਬੈਨ ਸਿੰਘ, ਤਲਵਿੰਦਰ ਸਿੰਘ ਬਾਊ, ਕਵਰਜੀਤ ਸਿੰਘ , ਕਰਨਵੀਰ ਸਿੰਘ ਆਦਿ ਵੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-