





Total views : 5896148







Total views : 5896148ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਤਰਨਤਾਰਨ ਦੇ ਖੇਮਕਰਨ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਭਿੱਖੀਵਿੰਡ ਵਿਚ ਕਾਰ ਤੇ ਟਰੈਕਟਰ-ਟਰਾਲੀ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਮਾਂ ਤੇ ਉਸ ਦੇ ਮਾਮੂਸਮ ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਕਾਰ ਚਾਲਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।
ਹਾਦਸਾ ਕਾਰ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ‘ਚ ਵੱਜਣ ਕਾਰਨ ਵਾਪਰਿਆ ਦੋਹਾਂ ਵਾਹਨਾਂ ਦੇ ਉਡੇ ਪਰਖੱਚੇ

ਮਿਲੀ ਜਾਣਕਾਰੀ ਮੁਤਾਬਕ ਪਿੰਡ ਆਸਲ ਉਤਾੜ ਦਾ ਰਹਿਣ ਵਾਲਾ ਦਵਿੰਦਰ ਸਿੰਘ (30) ਪੁੱਤਰ ਕੁਲਦੀਪ ਸਿੰਘ, ਜੋ ਕਿ ਚੰਡੀਗੜ ਵਿਖੇ ਟੈਕਸੀ ਚਲਾਉਂਦਾ ਹੈ, ਬੀਤੀ ਰਾਤ ਆਪਣੀ ਡਿਜ਼ਾਇਰ ਕਾਰ ‘ਤੇ ਆਪਣੀ ਪਤਨੀ ਪ੍ਰਭਜੀਤ ਕੌਰ ਤੇ ਨਾਬਲਿਗ ਪੁੱਤ ਫ਼ਤਹਿ ਸਿੰਘ (5) ਸਮੇਤ ਆਪਣੇ ਸਹੁਰੇ ਪਿੰਡ ਫਤਾਹਪੁਰ ‘ਚ ਸਾਲੀ ਦੇ ਵਿਆਹ ‘ਤੇ ਜਾ ਰਿਹਾ ਸੀ ਕਿ ਰਾਤ ਕਰੀਬ 8 ਵਜੇ ਜਦੋਂ ਉਹ ਖੇਮਕਰਨ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਕਸਬਾ ਭਿੱਖੀਵਿੰਡ ’ਚ ਸੈਕਰਡ ਹਾਰਟ ਸਕੂਲ ਦੇ ਕੋਲ ਪੁੱਜੇ ਤਾਂ ਅੱਗੇ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਕਾਰ ਟਕਰਾ ਗਈ।
ਹਾਦਸੇ ‘ਚ ਕਾਰ ਦੇ ਪਰਖੱਚੇ ਉੱਡ ਗਏ ਜਦੋਂਕਿ ਦਵਿੰਦਰ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਤੇ ਪੁੱਤਰ ਫਤਹਿ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਦੇ ਚੱਲਦਿਆਂ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਟਰੈਕਟਰ ਟਰਾਲੀ ਵੀ ਪੂਰੀ ਤਰਾ ਟੁੱਟ ਗਈ। ਉੱਧਰ, ਇੱਕੋ ਹੀ ਪਰਿਵਾਰ ਦੀਆਂ ਦੋ ਮੌਤਾਂ ਤੋਂ ਬਾਅਦ ਪਿੰਡ ਆਸਲ ਉਤਾੜ ‘ਚ ਸੋਗ ਦੀ ਲਹਿਰ ਬਣੀ ਹੋਈ ਹੈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-