ਐਂਟੀ ਗੈਂਗਸਟਰ ਸੈਲ੍ਹ ਅੰਮ੍ਰਿਤਸਰ ਵੱਲੋਂ 2 ਵੱਖ-ਵੱਖ ਮੁਕੱਦਮਿਆਂ ਵਿੱਚ 817 ਗ੍ਰਾਮ ਹੈਰੋਇੰਨ ਅਤੇ 12,000/-ਡਰੱਗ ਮਨੀ ਤੇ ਲੱਗਜ਼ਰੀ ਕਾਰ ਸਮੇਤ 2 ਕਾਬੂ

4877964
Total views : 5839931

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਯੁੱਧ ਨਸ਼ਿਆ ਵਿਰੁੱਧ ਚਲ ਲਈ ਮੁਹਿੰਮ ਦੌਰਾਨ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ ਡਿਟੈਕਟਿਵ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਜਗਬਿੰਦਰ ਸਿੰਘ ਏ.ਡੀ.ਸੀ.ਪੀ ਡਿਟੈਕਟਿਵ ਅਤੇ  ਸ੍ਰੀ ਲਲਿਤ ਕੁਮਾਰ ਏ.ਸੀ.ਪੀ ਨਾਰਕੋਟਿਕ,ਅੰਮ੍ਰਿਤਸਰ ਦੀ ਨਿਗਰਾਨੀ ਹੇਠ  ਸਬ ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ਼ ਐਂਟੀ ਗੈਂਗਸਟਰ ਅਰਪੇਸ਼ਨ ਸੈਲ੍ਹ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਹੈਰੋਇਨ, ਡਰੱਗ ਮਨੀ ਤੇ ਕਾਰ ਸਮੇਤ 02 ਤਸਕਰਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਿਸ ਸਬੰਧੀ ਜਾਣਕਾਰੀ ਦੇਦਿਆਂ  ਸ੍ਰੀ ਹਰਮਿੰਦਰ ਸਿੰਘ ਏ.ਸੀ.ਪੀ ਕਰਾਇਮ   ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ 1.ਸਰਬਜੀਤ ਸਿੰਘ ਉਰਫ਼ ਬੱਬਾ ਪੁੱਤਰ ਕੁਲਦੀਪ ਸਿੰਘ ਵਾਸੀ ਪਿਡ ਛਿੱਡਣ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 2. ਵਿਜੈ ਪਾਲ ਸਿੰਘ ਉਰਫ਼ ਜੱਗੂ ਪੁੱਤਰ ਦਾਰਾ ਸਿੰਘ ਵੀ ਪਿੰਡ ਗਾਲੋਵਾਲੀ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਵਜੋ ਹੋਈ ਹੈ। 
ਆਪਰੇਸ਼ਨ ਦੇ   ਵੇਰਵੇ ਦੇਦਿਆਂ ਉਨਾਂ ਨੇ ਦੱਸਿਆ ਕਿ   ਐਂਟੀ ਗੈਂਗਸਟਰ ਅਰਪੇਸ਼ਨ ਸੈਲ੍ਹ ,ਅੰਮ੍ਰਿਤਸਰ ਦੀ ਪੁਲਿਸ ਪਾਰਟੀਆਂ ਵੱਲੋਂ ਨਰਾਇਣਗੜ੍ਹ, ਛੇਹਰਟਾ ਦੇ ਖੇਤਰ ਵਿੱਖੇ ਪੈਂਦਲ ਆ ਰਹੇ ਮੁਲਜ਼ਮ ਸਰਬਜੀਤ ਸਿੰਘ ਉਰਫ ਬੱਬਾ ਨੂੰ ਕਾਬੂ ਕਰਕੇ  115 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਅਤੇ ਜਾਂਚ ਦੌਰਾਨ ਇਸਦੇ ਇਨਸਾਫ਼ ਤੇ ਪਿੰਡ ਛਿੱਡਣ ਦੇ ਖੇਤਰ ਤੋਂ 500 ਗ੍ਰਾਮ ਹੈਰੋਇੰਨ ਹੋਰ ਬ੍ਰਾਮਦ ਕੀਤੀ ਗਈ।  ਪੁਲਿਸ ਪਾਰਟੀ ਵੱਲੋਂ ਲੋਹਾਰਕਾ ਰੋਡ,ਅੰਮ੍ਰਿਤਸਰ ਤੋਂ ਕਾਰ  ਸਵਿਫ਼ਟ ਡਿਜ਼ਾਇਰ ਵਿੱਚ ਸਵਾਰ ਮੁਲਜ਼ਮ ਵਿਜੈ ਪਾਲ ਸਿੰਘ ਉਰਫ਼ ਜੱਗੂ ਨੂੰ ਕਾਬੂ ਕਰਕੇ 202 ਗ੍ਰਾਮ ਹੈਰੋਇਨ ਅਤੇ ਜਾਂਚ ਦੌਰਾਨ ਮੁਲਜ਼ਮ ਦੇ ਇੰਕਸ਼ਾਫ ਤੇ ਇਸਦੇ ਘਰੋਂ 7500/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News