ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਹੋਈ ਮਹੀਨਾਵਾਰ ਮੀਟਿੰਗ

4877975
Total views : 5839949

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ 

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਾਈਂਦਾਸ ਮੁੱਖ ਸਲਾਹਕਾਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਗੁਰਦਿਆਲ ਚੰਦ ਐਗਜੈਕਟਿਵ ਮੈਂਬਰ, ਹਰਮੋਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੀਟਿੰਗ ਵਿੱਚ ਸ਼ਾਮਲ ਸਾਥੀਆ ਨੇ ਸਰਕਾਰ ਵਿਰੁੱਧ ਸੰਘਰਸ਼ ਤੇਜ ਕਰਨ ਦਾ ਐਲਾਨ ਕਰਦਿਆ ਕਿਹਾ ਕਿ ਇਸ ਸਰਕਾਰ ਨੇ ਚਾਰ ਸਾਲ ਪੈਨਸ਼ਨਰਜ ਤੇ ਮੁਲਾਜ਼ਮ ਵਰਗ ਨੂੰ ਲਾਰੇ ਲੱਪੇ ਵਿੱਚ ਰੱਖਿਆ ਹੈ।ਹੁਣ ਸਮਾਂ ਸੰਘਰਸ਼ ਦਾ ਸ਼ੁਰੂ ਹੈ।

ਬਿਨਾ ਸੰਘਰਸ਼ ਕੁਝ ਵੀ ਇਸ ਸਰਕਾਰ ਨੇ ਨਹੀ ਦੇਣਾ ਇਸ ਸਮੇਂ ਹਾਜ਼ਰ ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰੀਤਮ ਸਿੰਘ, ਬਲਦੇਵ ਸਿੰਘ ਮਜੀਠਾ, ਬਲਦੇਵ ਸਿੰਘ ਬਟਾਲਾ,ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਕੇਸਾ ਸਬੰਧੀ ਜਾਣਕਾਰੀ ਦਿੰਦਿਆ ਆਖਿਆ ਕਿ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿਣ ਦੀ ਅਪੀਲ ਕਰਨ ਉਪਰੰਤ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਆਏ ਸਾਥੀਆ ਧੰਨਵਾਦ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News