ਪੁਲਿਸ ਕਮਿਸ਼ਨਰ ਨੇ ਡਿਊਟੀ ‘ਚ ਲਾਪਰਵਾਹੀ ਵਰਤਣ ਅਤੇ ਅਨੁਸ਼ਾਸਨਹੀਣਾ ਕਾਰਨ ਐਸ.ਐਚ.ਓ ਕੀਤਾ ਮੁਅੱਤਲ

4947351
Total views : 5947494

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ /ਬਾਰਡਰ ਨਿਊਜ ਸਰਵਿਸ 
ਅਨੁਸ਼ਾਸਨਹੀਣਤਾ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਆਦਿੱਤਿਆ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਡਿਊਟੀ ਵਿੱਚ ਲਾਪ੍ਰਵਾਹੀ ਅਤੇ ਉੱਚ ਅਧਿਕਾਰੀਆਂ ਨਾਲ ਦੁਰਵਿਵਹਾਰ ਦੇ ਦੋਸ਼ਾਂ ਵਿੱਚ ਕੀਤੀ ਗਈ।
ਇੰਸ: ਆਦਿੱਤਿਆ ਸ਼ਰਮਾ ਸਾਬਕਾ ਆਈਪੀਐਸ ਅਧਿਕਾਰੀ ਈਸ਼ਵਰ ਚੰਦਰ ਦਾ ਪੁੱਤਰ ਹੈ ਅਤੇ ਲੰਬੇ ਸਮੇਂ ਤੋਂ ਲੁਧਿਆਣਾ ਵਿੱਚ ਤਾਇਨਾਤ ਹੈ। ਪੁਲਿਸ ਕਮਿਸ਼ਨਰ ਦੀ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਸ਼ਾਮਲ ਵਿਅਕਤੀ ਕੋਈ ਵੀ ਹੋਵੇ
ਇੰਸ:ਆਦਿੱਤਿਆ ਸ਼ਰਮਾ ਸਾਬਕਾ ਆਈਪੀਐਸ ਅਧਿਕਾਰੀ ਈਸ਼ਵਰ ਚੰਦਰ ਦਾ ਪੁੱਤਰ ਹੈ ਅਤੇ ਲੰਬੇ ਸਮੇਂ ਤੋਂ ਲੁਧਿਆਣਾ ਵਿੱਚ ਤਾਇਨਾਤ ਹੈ। ਪੁਲਿਸ ਕਮਿਸ਼ਨਰ ਦੀ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਸ਼ਾਮਲ ਵਿਅਕਤੀ ਕੋਈ ਵੀ ਹੋਵੇ।ਸੂਤਰਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਆਦਿਤਿਆ ਸ਼ਰਮਾ ਨੇ ਇੱਕ ਵਿਸ਼ੇਸ਼ ਕੈਂਪ ਵਿੱਚ ਟਰੇਨਿੰਗ ਲੈਣ ਲਈ ਫਿਲੌਰ ਜਾਣਾ ਸੀ ਉਹ ਸਰਕਾਰੀ ਆਦੇਸ਼ਾਂ ਦੇ ਬਾਵਜੂਦ ਟਰੇਨਿੰਗ ਵਿੱਚ ਸ਼ਾਮਿਲ ਨਹੀਂ ਹੋਏ। ਐਨਾ ਹੀ ਨਹੀਂ ਐਸਐਚਓ ਉੱਪਰ ਉੱਚ ਅਧਿਕਾਰੀਆਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਵੀ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News