ਸ਼ੇਰ ਏ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਤਨਾਮ ਸਿੰਘ ਗੰਡੀਵਿੰਡ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਗੁਰਮੇਲ ਸਿੰਘ ਮੀਤ ਪ੍ਰਧਾਨ ਨਿਯੁਕਤ

4878516
Total views : 5840971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਕਪੂਰਥਲਾ/ਐਸ.ਐਸ ਸੰਧੂ

ਅੱਜ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਸੂਬਾ ਕਮੇਟੀ ਦਾ ਜਨਰਲ ਇਜ਼ਲਾਸ ਅੱਡਾ ਢਿਲਵਾਂ ਜਿਲਾ ਕਪੂਰਥਲਾ ਵਿਖੇ ਹੋਇਆ। ਇਸ ਮੌਕੇ ਜਥੇਬੰਦੀ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਅਤੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਗੰਡੀਵਿੰਡ ਨੂੰ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਇਜ਼ਲਾਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਜਥੇਬੰਦੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਡੱਟ ਕੇ ਪਹਿਰਾ ਦੇਵੇਗੀ। ਉਹਨਾਂ ਸੂਬੇ ਦੇ ਆਗੂਆਂ ਨੂੰ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚੇ ਦੇ ਝੰਡੇ ਹੇਠ ਇਕੱਠੇ ਹੋ ਕੇ ਹੱਕੀ ਮੰਗਾ ਵਾਸਤੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੂਬੇ ਦੇ ਸਮੂਹ ਆਗੂਆਂ ਨੇ ਪੂਰਨ ਸਹਿਮਤੀ ਨਾਲ ਨਵੀਆਂ ਨਿਯੁਕਤੀਆਂ ਦਾ ਮਤਾ ਪਾਸ ਕੀਤਾ।

ਸ਼ੇਰ ਏ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਥੇਬੰਦਕ ਢਾਂਚੇ ਦਾ ਗਠਨ

ਨਵ ਨਿਯੁਕਤ ਅਹੁਦੇਦਾਰਾਂ ਨੇ ਵਿਸਵਾਸ ਦਵਾਇਆ ਕਿ ਉਹ ਜਥੇਬੰਦੀ ਪ੍ਰਤੀ ਵਫਾਦਾਰ ਰਹਿੰਦਿਆਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਗੇ। ਅਤੇ ਜਥੇਬੰਦੀ ਵੱਲੋਂ ਨਵੀਂ ਮੈਂਬਰਸ਼ਿਪ ਬੁੱਕ ਵੀ ਜਾਰੀ ਕੀਤੀ ਗਈ। ਲਖਵਿੰਦਰ ਸਿੰਘ ਸੂਬਾ ਜਨਰਲ ਸਕੱਤਰ, ਹਰਵਿੰਦਰਪਾਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਗੁਰਵੇਲ ਸਿੰਘ ਮੀਤ ਪ੍ਰਧਾਨ ਅਮ੍ਰਿਤਸਰ, ਹਰਿੰਦਰਜੀਤ ਸਿੰਘ ਜਲੰਧਰ ਸ਼ਹਿਰੀ ਪ੍ਰਧਾਨ, ਜਸਵਿੰਦਰ ਸਿੰਘ ਜਲੰਧਰ ਸ਼ਹਿਰੀ ਮੀਤ ਪ੍ਰਧਾਨ, ਗੁਰਬਹਾਰ ਸਿੰਘ ਜਿਲਾ ਜਲੰਧਰ ਦਿਹਾਤੀ, ਸਤਨਾਮ ਸਿੰਘ ਜਿਲਾ ਪ੍ਰਧਾਨ ਹੁਸ਼ਿਆਰਪੁਰ, ਸਹਿਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ, ਪਰਮਜੀਤ ਸਿੰਘ ਅਬੀ ਮੀਤ ਪ੍ਰਧਾਨ ਹੁਸ਼ਿਆਰਪੁਰ, ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਕਪੂਰਥਲਾ, ਲਵਪ੍ਰੀਤ ਸਿੰਘ ਕੋਕਲਪੁਰ ਜਨਰਲ ਸਕੱਤਰ ਕਪੂਰਥਲਾ, ਗੁਰਬੀਰ ਸਿੰਘ ਲਖਣਾ ਜਿਲਾ ਪ੍ਰਧਾਨ ਤਰਨ ਤਾਰਨ, ਪ੍ਰਭਜੀਤ ਸਿੰਘ ਮੀਤ ਪ੍ਰਧਾਨ ਜਿਲਾ ਤਰਨ ਤਾਰਨ, ਸੁਖਵਿੰਦਰ ਸਿੰਘ ਜਰਨਲ ਸਕੱਤਰ ਤਰਨ ਤਾਰਨ, ਬਾਬਾ ਬੂਟਾ ਸਿੰਘ ਮੁੱਖ ਪ੍ਰਚਾਰਕ, ਬਾਬਾ ਹਰਪਿੰਦਰ ਸਿੰਘ ਢਿੱਲੋ ਮੁੱਖ ਪ੍ਰਚਾਰਕ ਅਹਿਮ ਨਿਯੁਕਤੀਆਂ ਕੀਤੀਆਂ।ਇਸ ਤੋਂ ਇਲਾਵਾ ਹਰਜੀਤ ਸਿੰਘ ਪੱਡਾ ਜਿਲਾ ਪ੍ਰਧਾਨ ਕਪੂਰਥਲਾ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News