





Total views : 5915075







Total views : 5915075ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਹੁਸ਼ਿਆਰਪੁਰ/ਬਾਰਡਰ ਨਿਊਜ ਸਰਵਿਸ
ਗਣਤੰਤਰ ਦਿਵਸ ਦੇ ਜਸ਼ਨ ਤੋਂ ਬਾਅਦ ਭਲਕੇ 27 ਜਨਵਰੀ ਨੂੰ ਪੰਜਾਬ ਭਰ ‘ਚ ਸਾਰੇ ਸਕੂਲਾਂ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗਣਤੰਤਰ ਦਿਵਸ ਮੌਕੇ ਸਕੂਲਾਂ ਵਿੱਚ ਕਰਵਾਏ ਗਏ ਸਮਾਰੋਹਾਂ ਅਤੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਬੱਚਿਆਂ ਅਤੇ ਅਧਿਆਪਕਾਂ ਨੇ ਕਈ ਦਿਨਾਂ ਤੱਕ ਸਖ਼ਤ ਮਿਹਨਤ ਕੀਤੀ।
ਇਸ ਮਿਹਨਤ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ’ਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਛੁੱਟੀ ਸਬੰਧੀ ਐਲਾਨ ਕੀਤਾ।ਇਸ ਐਲਾਨ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ 27 ਜਨਵਰੀ ਨੂੰ ਬੰਦ ਰਹਿਣਗੇ ਜਦਿਕ ਸੂਬੇ ਦੇ ਸਾਰੇ ਸਕੂਲ 28 ਜਨਵਰੀ ਤੋਂ ਮੁੜ ਆਪਣੇ ਆਮ ਵਾਂਗ ਸਮੇਂ ਅਨੁਸਾਰ ਖੁੱਲ੍ਹਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
