





Total views : 5841001







Total views : 5841001ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸੰਗਰੂਰ/ਬੀ.ਐਨ.ਈ ਬਿਊਰੋ
ਪਿਛਲੇ ਦਿਨੀਂ 17 ਜਨਵਰੀ ਨੂੰ ਸੰਗਰੂਰ ਦੇ ਸੂਲਰ ਘਰਾਟ ਨੇੜੇ ਨਹਿਰ ਕੰਢੇ ਕਾਰ ਵਿਚ ਅੱਗ ਕਾਰਨ ਪੁਲਿਸ ਮੁਲਾਜ਼ਮ ਸਰਬਜੀਤ ਕੌਰ ਅਤੇ ਉਸਦੀ ਮਾਂ ਦੀ ਮੌਤ ਮਾਮਲੇ ਵਿਚ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਦਰਅਸਲ ਇਹ ਇੱਕ ਹਾਦਸਾ ਨਹੀਂ, ਬਲਕਿ ਕਤਲ ਸੀ। ਸਰਬਜੀਤ ਕੌਰ ਅਤੇ ਉਸ ਦਾ ਭਰਾ ਦੋਵੇਂ ਹੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉਸਦੇ ਸਕੇ ਭਰਾ ਨੇ ਹੀ ਫਿਲਮੀ ਸਟਾਈਲ ਵਿੱਚ ਸ਼ਾਤਿਰ ਤਰੀਕੇ ਨਾਲ ਆਪਣੀ ਹੀ ਮਾਂ ਅਤੇ ਭੈਣ ਦੇ ਕਤਲ ਨੂੰ ਅੰਜਾਮ ਦਿੱਤਾ ਸੀ।ਇਨ੍ਹਾਂ ਮੌਤਾਂ ਦੇ ਮਾਮਲੇ ਵਿਚ ਪੁਲਿਸ ਸਾਹਮਣੇ ਵੱਡੇ ਸਵਾਲ ਖੜ੍ਹੇ ਸਨ ਕਿ ਤੜਕੇ 3 ਵਜੇ ਇੰਨੀ ਜਲਦੀ ਮਾਵਾਂ-ਧੀਆਂ ਕਿਉਂ ਨਿਕਲੀਆਂ। ਧੁੰਦ ਵਿੱਚ ਅਤੇ ਇੰਨੇ ਹਨੇਰੇ ਵਿੱਚ ਨਹਿਰ ਕੰਢੇ ਸੁੰਨੇ ਰਾਹ ‘ਤੇ ਉਹ ਸਫਰ ਕਿਉਂ ਕਰ ਰਹੀਆਂ ਸਨ? ਜਿਸ ‘ਤੇ ਪੁਲਿਸ ਨੂੰ ਮਾਮਲੇ ‘ਤੇ ਸ਼ੱਕ ਸੀ।
ਕਤਲ ਨੂੰ ਸੜਕ ਹਾਦਸਾ ਸਾਬਤ ਕਰਨ ਲਈ ਦੋਸ਼ੀ ਨੇ ਗੱਡੀ ਨੂੰ ਪਹਿਲਾਂ ਦਰੱਖਤ ਨਾਲ ਟੱਕਰ ਮਾਰੀ ਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤਾਂ ਜੋ ਸਾਰੇ ਸਬੂਤ ਮਿਟ ਜਾਣ
ਪੁਲਿਸ ਅਨੁਸਾਰ ਲੰਘੀ 17 ਜਨਵਰੀ ਨੂੰ ਇਤਲਾਹ ਮਿਲੀ ਸੀ ਕਿ ਸਰਬਜੀਤ ਕੌਰ (ਉਮਰ 35 ਸਾਲ) ਵਾਸੀ ਮੋੜਾਂ, ਜੋ ਪੰਜਾਬ ਪੁਲਿਸ ’ਚ ਸੀ. ਆਈ. ਡੀ. ਯੂਨਿਟ ਦਿੜ੍ਹਬਾ ਵਿਖੇ ਡਿਊਟੀ ਕਰਦੀ ਸੀ, ਆਪਣੀ ਕਾਰ ਨੰਬਰ ਪੀ ਬੀ 13 ਬੀ ਐੱਸ 1294 ਮਾਰਕਾ ਸਵਿਫਟ ’ਚ ਆਪਣੀ ਮਾਤਾ ਇੰਦਰਜੀਤ ਕੌਰ (ਉਮਰ 55 ਸਾਲ) ਨੂੰ ਰਿਸ਼ਤੇਦਾਰੀ ’ਚ ਪਿੰਡ ਭਾਈ ਕੀ ਪਿਸ਼ੌਰ ਛੱਡਣ ਲਈ ਘਰ ਤੋਂ ਸਵੇਰੇ ਚੱਲੀ ਸੀ, ਜਿਸਨੇ ਆਪਣੀ ਮਾਤਾ ਨੂੰ ਉੱਥੇ ਛੱਡ ਕੇ ਡਿਊਟੀ ਉਪਰ ਜਾਣਾ ਸੀ, ਰਸਤੇ ’ਚ ਸੂਲਰ ਘਰਾਟ ਤੋਂ ਪਿੰਡ ਛਾਹੜ ਨੂੰ ਜਾਂਦੀ ਸੜਕ ਉਤੇ ਉਸਦੀ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕੰਕਾਲ ਕਾਰ ’ਚ ਹੀ ਪਏ ਸਨ। ਜਿਸ ਉਪਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
ਮੁਕੱਦਮੇ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ-ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ’ਚ ਲਿਆਂਦੀ ਗਈ।

ਪਰਿਵਾਰਕ ਜਾਇਦਾਦ ਨੂੰ ਲੈ ਕੇ ਘਰ ਵਿਚ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਸ਼ੀ ਨੇ ਪਹਿਲਾਂ ਆਪਣੀ ਭੈਣ ਤੇ ਮਾਂ ਦਾ ਕਤਲ ਕੀਤਾ, ਫਿਰ ਲਾਸ਼ਾਂ ਨੂੰ ਗੱਡੀ ਵਿਚ ਰੱਖ ਕੇ ਸੁੰਨਸਾਨ ਥਾਂ ‘ਤੇ ਲੈ ਗਿਆ। ਕਤਲ ਨੂੰ ਸੜਕ ਹਾਦਸਾ ਸਾਬਤ ਕਰਨ ਲਈ ਦੋਸ਼ੀ ਨੇ ਗੱਡੀ ਨੂੰ ਪਹਿਲਾਂ ਦਰੱਖਤ ਨਾਲ ਟੱਕਰ ਮਾਰੀ ਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤਾਂਜੋ ਸਾਰੇ ਸਬੂਤ ਮਿਟ ਜਾਣ।
ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌੜਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੇ ਹੀ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਨੂੰ ਮਾਰ ਕੇ ਕਾਰ ’ਚ ਲਾਸ਼ਾਂ ਰੱਖ ਕੇ, ਐਕਸੀਡੈਂਟ ਦਾ ਰੂਪ ਦੇ ਕੇ ਕਾਰ ਉਪਰ ਪੈਟਰੋਲ ਛਿੜਕ ਕੇ ਅੱਗ ਲਗਾਈ ਸੀ ਤੇ ਮੌਕੇ ਉਤੋਂ ਭੱਜ ਗਿਆ ਸੀ। ਹੁਣ ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ, ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ, ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਅਤੇ ਹੋਰ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
