‘ਆਪ’ ਦੇ 14 ਸੀਨੀਅਰ ਆਗੂਆ ਨੂੰ ਪੰਜਾਬ ਸਰਕਾਰ ਨੇ ਲਗਾਇਆ ਚੇਅਰਮੈਨ ਤੇ ਵਾਈਸ ਚੇਅਰਮੈਨ

4878537
Total views : 5841002

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ  ਵੱਖ-ਵੱਖ ਵਿਭਾਗਾਂ ਵਿਚ 14 ਆਗੂਆਂ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਮਾਰਕਫੈੱਡ ਲਈ ਇੰਦਰਜੀਤ ਸਿੰਘ, ਪੈਪਸੂ ਲਈ ਹਰਪਾਲ ਜੁਨੇਜਾ ਪੰਜਾਬ ਸਿਹਤ ਪ੍ਰਣਾਲੀ ਨਿਗਮ ਲਈ ਗੁਰਸ਼ਰਨ ਸਿੰਘ ਛੀਨਾ, ਪੰਜਾਬ ਸਾਬਕਾ ਸੈਨਿਕ ਨਿਗਮ ਲਈ ਮੇਜਰ ਗੁਰਚਰਨ ਸਿੰਘ, ਇੰਪਰੂਵਮੈਂਟ ਟਰੱਸਟ ਪਠਾਨਕੋਟ ਲਈ ਸੌਰਭ ਬਹਿਲ, ਪੰਜਾਬ ਐਸ.ਸੀ. ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਲਈ ਬਲਜਿੰਦਰ ਸਿੰਘ, ਇੰਪਰੂਵਮੈਂਟ ਟਰੱਸਟ ਪਟਿਆਲਾ ਲਈ ਹਰਪਾਲ ਸਿੰਘ ਅਤੇ ਪੇਡਾ ਚੇਅਰਮੈਨ ਲਈ ਨਵਜੋਤ ਸਿੰਘ ਸ਼ਾਮਿਲ ਹਨ।ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਮੁੱਖ ਮੰਤਰੀ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਮੈਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਬਹੁਤ-ਬਹੁਤ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਕੀਤੀ ਕਿ ਸਾਰੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ‘ਚ ਆਪਣਾ ਯੋਗਦਾਨ ਪਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News