ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਦੀ ਵੱਡੀ ਕਾਰਵਾਈ !ਜ਼ਿਲ੍ਹਾ ਟਾਊਨ ਪਲਾਨਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ

4878572
Total views : 5841046

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ 1,00,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੇ ਖਿਲਾਫ ਐਫ. ਆਈ. ਆਰ. ਨੰ 02 ਮਿਤੀ 19-01-2026 ਅਧੀਨ ਧਾਰਾ 7 ਪੀ.ਸੀ. ਐਕਟ 1988 (ਪੀ.ਸੀ. ਐਕਟ ਸੋਧ 2018 ਅਨੁਸਾਰ), ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਦਰਜ ਕਰ ਲਏ ਗਈ ਹੈ।  ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ, ਵਾਸੀ ਪਿੰਡ ਲੇਹਲ, ਜ਼ਿਲ੍ਹਾ ਗੁਰਦਾਸਪੁਰ ਨੇ ਦੋਸ਼ ਲਗਾਇਆ ਸੀ ਕਿ ਉਸਨੇ ਪਿੰਡ ਲੇਹਲ ’ਚ 7 ਕਨਾਲ 17.5 ਮਰਲੇ ਦੀ ਜ਼ਮੀਨ 15 ਅਪ੍ਰੈਲ 2025 ਨੂੰ ਖਰੀਦੀ ਸੀ ।

Share this News