ਅੰਮ੍ਰਿਤਸਰ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ ਸੁਣਾਈ 20 ਸਾਲ ਦੀ ਸਜ਼ਾ ਅਤੇ ਕੀਤਾ ਚਾਲੀ ਹਜ਼ਾਰ ਰੁਪਏ ਜੁਰਮਾਨਾ

4947404
Total views : 5947586

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ 

ਮਾਨਯੋਗ ਜੱਜ, ਵਧੀਕ ਜਿਲ੍ਹਾ ਤੇ ਸੈਸ਼ਨਜ ਜੱਜ (ਫਾਸਟ ਟਰੈਕ ਸਪੈਸ਼ਲ ਕੋਰਟ), ਅੰਮ੍ਰਿਤਸਰ ਦੀ ਅਦਾਲਤ ਦੁਆਰਾ ਮੁਕੱਦਮਾ ਨੰਬਰ 106/2022, ਥਾਣਾ ਵੇਰਕਾ ਅੰਮ੍ਰਿਤਸਰ, ਅਧੀਨ 377 ਆਈਪੀਸੀ ਅਤੇ 6 ਪੋਸਕੋ ਐਕਟ, ਵਿੱਚ ਦੋਸ਼ੀ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ, ਵੇਰਕਾ, ਅੰਮ੍ਰਿਤਸਰ  ਨੂੰ ਪੰਜ ਸਾਲ ਦੇ ਬੱਚੇ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ, ਜੋ ਕਿ,ਉਸਦਾ ਗੁਆਂਢੀ ਸੀ ਸ਼ਿਕਾਇਤਕਰਤਾ ਦੇ ਘਰ ਉਸਦੇ ਮਾਤਾ ਪਿਤਾ ਦੀ ਗੈਰ ਹਾਜਰੀ ਵਿੱਚ ਆਇਆ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ ।ਇਸ ਸਜਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾ ਦੇ ਜੁਰਮ ਭਵਿੱਖ ਵਿੱਚ ਨਾ ਹੋਣ ਅਤੇ ਬੁਰੇ ਅਨਸਰਾਂ ਉਪਰ ਕਾਨੂੰਨ ਦਾ ਡਰ ਬਣਿਆ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News