





Total views : 5896117







Total views : 5896117ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 50ਵੀਂ ਸਲਾਨਾ ਕਾਨਵੋਕੇਸ਼ਨ ਦਾ ਆਯੋਜਨ ਦੀ ਗੋਲਡਨ ਜੁਬਲੀ ਕੰਨਵੈਂਸ਼ਨ ਹਾਲ ਵਿਖੇ ਕੀਤਾ ਗਿਆ। ਜਿਸ ਦੌਰਾਨ ਕੁੱਲ 463 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਵੰਡੇ ਗਏ। ਇਸ ਵਿੱਚ 74 ਅੰਡਰਗ੍ਰੈਜੂਏਟ, 102 ਪੋਸਟਗ੍ਰੈਜੂਏਟ, 270 ਪੀਐੱਚਡੀ ਡਿਗਰੀਆਂ ਅਤੇ 7 ਮੈਮੋਰਿਅਲ ਮੈਡਲ ਹੋਲਡਰ ਸ਼ਾਮਲ ਸਨ। ਇਸ ਦੌਰਾਨ ਉੱਚ ਸਿੱਖਿਆ ਹਾਂਸਲ ਵਿਦਿਆਰਥੀ ਬਨਿਸ਼ ਮੈਣੀ ਨੂੰ ਵੀ ਉਚੇਚੇ ਤੌਰ ਤੇ ਨਵਾਜਿਆ ਗਿਆ।
ਇਹ ਅੰਕੜੇ ਯੂਨੀਵਰਸਟੀ ਦੀ ਵਿਸ਼ਾਲ ਅਕਾਦਮਿਕ ਪਹੁੰਚ, ਵਿਭਿੰਨ ਵਿਸ਼ਿਆਂ ਵਿੱਚ ਉੱਤਮਤਾ ਅਤੇ ਖੋਜ ਪੱਧਰ ਦੀ ਡੂੰਘਾਈ ਨੂੰ ਸਾਫ਼ ਦਰਸਾਉਂਦੇ ਹਨ। ਇਸ ਮੌਕੇ ਯੂਨੀਵਰਸਿਟੀ ਵੱਲੋਂ ਦੋ ਪ੍ਰਸਿੱਧ ਅਤੇ ਪ੍ਰੇਰਨਾਦਾਇਕ ਸ਼ਖਸੀਅਤਾਂ ਨੂੰ ਆਨਰਜ਼ ਕਾਜ਼ਾ ਡਾਕਟ੍ਰੇਟ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਨਾਲ ਸਨਮਾਨਿਤ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਨੂੰ ਡਾਕਟਰ ਆਫ ਲਿਟਰੇਚਰ ਅਤੇ ਜਸਵੀਰ ਗਿੱਲ ਨੂੰ ਡਾਕਟਰ ਆਫ ਇੰਜੀਨੀਅਰਿੰਗ ਦੀ ਉਪਾਧੀ ਪ੍ਰਦਾਨ ਕੀਤੀ ਗਈ। ਬਨਿਸ਼ ਮੈਣੀ ਨੂੰ ਮੈਡਲ ਤੇ ਡਿਗਰੀ ਦੇਣ ਦੀ ਰਸਮ ਡਾਕਟਰ ਆਫ ਇੰਜੀਨੀਅਰਿੰਗ ਦੀ ਉਪਾਧੀ ਹਾਂਸਲ ਡਾਕਟਰ ਜਸਵੀਰ ਗਿੱਲ ਦੇ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਵੀਸੀ ਪ੍ਰੋ ਡਾਕਟਰ ਕਰਮਜੀਤ ਸਿੰਘ ਤੇ ਡੀਨ ਅਕੈਡਮਿਕ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਸੈਣੀ, ਕੰਟ੍ਰੋਲਰ ਪ੍ਰੀਖਿਆਵਾਂ ਪ੍ਰੋਫੈਸਰ ਡਾਕਟਰ ਸ਼ਾਲਿਨੀ ਬਹਿਲ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-