ਸੀ.ਆਈ.ਏ ਸਟਾਫ ਤਰਨ ਤਾਰਨ ਦੇ ਤੱਤਕਲੀਨ ਇੰਚਾਰਜ ਇੰਸ: ਅਨਿਲ ਕੁਮਾਰ ਤੇ ਏ.ਐਸ.ਆਈ ਪ੍ਰਮਦੀਪ ਸਿੰਘ ਸਮੇਤ ਇਕ ਹੋਰ ਨੂੰ ਅਦਾਲਤ ਨੇ ਰਿਸ਼ਵਤਖੋਰੀ ਮਾਮਲੇ ‘ਚ ਸੁਣਾਈ ਚਾਰ ਸਾਲ ਦੀ ਸਜਾ

4878615
Total views : 5841164

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਤਰਨ ਤਾਰਨ ਦੇ ਸੀ.ਆਈ.ਏ ਸਟਾਫ ਦੇ ਇੰਚਾਰਜ ਰਹੇ ਸਾਬਕਾ ਇੰਸਪੈਕਟਰ ਅਨਿਲ ਕੁਮਾਰ ਤੇ ਏ.ਐਸ.ਆਈ ਪ੍ਰਮਦੀਪ ਸਿੰਘ ਤੇ ਇਕ ਹੋਰ ਵਿਆਕਤੀ ਹਰਪਾਲ ਸਿੰਘ ਵਿਰੁੱਧ 18 ਜਨਵਰੀ 2017 ਨੂੰ ਵਿਜੀਲੈਸ ਬਿਊਰੋ ਵਲੋ ਦਰਜ ਕੀਤੇ ਮਾਮਲੇ ਦੀ ਕਰੀਬ 9 ਸਾਲ ਚੱਲੀ ਸੁਣਵਾਈ ਤੋ ਬਾਅਦ ਵਧੀਕ ਜਿਲਾ ਸ਼ੈਸਨ ਜੱਜ ਤਰਨ ਤਾਰਨ ਸ੍ਰੀ ਰਜਿੰਦਰਜੀਤ ਸਿੰਘ ਬਾਜਵਾ ਵਲੋ ਫੈਸਲਾ ਸੁਣਉਦਿਆ ਚਾਰ ਸਾਲ ਦੀ ਸਖਤ ਸਜਾ ਸੁਣਾਏ ਜਾਣ ਤੋ ਬਾਅਦ ਤਿੰਨਾਂ ਨੂੰ ਪੁਲਿਸ ਨੇ ਤਾਰੁੰਤ ਹਿਰਾਸਤ ‘ਚ ਲੈਕੇ ਕੇਦਰੀ ਜੇਲ ਗੋਇੰਦਵਾਲ ਭੇਜ ਦਿੱਤਾ।ਜਿੰਨਾ ਉਪਰ ਮਿਲਖਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡੱਲਾ ਜਿਲਾ ਅੰਮ੍ਰਿਤਸਰ ਨੇ ਵਿਜੀਲੈਸ ਦੇ ਟੋਲ ਫ੍ਰੀ ਨੰਬਰ ‘ਤੇ ਦੋਸ਼ ਲਗਾਏ ਸਨ ਕਿ ਸਨ ਕਿ 10 ਅਗਸਤ 2014 ਉਕਤ ਪੁਲਿਸ ਕਰਮਚਾਰੀਆਂ ਨੇ ਉਨਾਂ ਦੇ ਘਰ ਤੜਕਸਾਰ ਛਾਪੇਮਾਰੀ ਕਰਕੇ ਉਸ ਦੇ ਪੁੱਤਰ ਹੀਰਾ ਸਿੰਘ ਤੇ ਪੁੱਤਰ ਗਰਪ੍ਰੀਤ ਸਿੰਘ ਬਾਰੇ ਪੁਛਿਅ, ਜੋ ਉਸ ਸਮੇ ਘਰ ਵਿੱਚ ਮੌਜੂਦ ਨਹੀ ਸਨ।

ਤਿੰਨਾਂ ਨੂੰ ਗ੍ਰਿਫਤਾਰ ਕਰਕੇ ਭੇਜਿਆਂ ਜੇਲ੍ਹ

ਇਸ ਦੌਰਾਨ ਹੀ ਇੰਸ: ਅਨਿਲ ਕੁਮਾਰ ਨੇ ਉਸ ਦੀ ਜੇਬ ਵਿੱਚੋ 17000 ਰੁਪਏ ਕੱਢ ਲਏ ਤੇ ਦੋ ਮੋਬਾਇਲ ਫੌਨਾਂ ਸਮੇਤ ਘਰ ‘ਚ ਖੜੇ ਦੋ ਮੋਟਰਸਾਈਕਲ ਅਤੇ ਉਸ ਦੀ ਬਹਾਵਾਂ ਬੰਨ ਕੇ ਸੀ.ਆਈ.ਏ ਸਟਾਫ ਤਰਨ ਤਾਰਨ ਲੈ ਗਏ।ਜਿਸ ਤੋ ਬਾਅਦ ਪਿੰਡ ਦੀ ਪੰਚਾਇਤ ਵਲੋ ਉਸ ਦੇ ਲੜਕੇ ਹੀਰਾ ਸਿੰਘ ਤੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਅਗਲੇ ਦਿਨ ਪੇਸ਼ ਕਰਨ ਦਾ ਭਰੋਸਾ ਦੇ ਕੇ ਸ਼ਾਮ ਵੇਲੇ ਉਸ ਨੂੰ ਛੁਡਾਅ ਲਿਆ ਤੇ ਪੰਚਾਇਤ ਵਲੋ ਕੀਤੇ ਵਾਅਦੇ ਅਨੁਸਾਰ ਅਗਲੇ ਦਿਨ ਹੀਰਾ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਸੀ.ਆਈ.ਏ ਸਟਾਫ ਤਰਨ ਤਾਰਨ ਵਿਖੇ ਪੇਸ਼ ਕਰਾ ਦਿੱਤਾ ।ਜਿਥੇ ਪਹਿਲਾ ਤੋ ਮੌਜੂਦ ਹਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਲਟੋਹਾ ਨੇ ਕਿਹਾ ਕਿ ਇੰਸ: ਅਨਿਲ ਕੁਮਾਰ ਉਨਾ ਦੇ ਲੜਕਿਆ ਨੂੰ ਛੱਡਣ ਲਈ 15 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ।ਜਿਸ ਤੇ ਉਨਾਂ ਵਲੋ 16 ਅਗਸਤ 2014 ਨੂੰ ਇੰਸ: ਅਨਿਲ ਕੁਮਾਰ ਤੇ ਏ.ਐਸ.ਆਈ ਪ੍ਰਮਜੀਤ ਸਿੰਘ ਨੂੰ 7 ਲੱਖ ਰੁਪਏ ਦੇ ਦਿੱਤੇ। ਪਰ 8 ਲੱਖ ਨਾ ਦੇਣ ਤੋ ਖਫਾ ਹੋਏ ਉਕਤ ਪੁਲਿਸ ਅਧਿਕਾਰੀਆਂ ਨੇ ਹੀਰਾ ਸਿੰਘ ਤੇ ਗੁਰਪ੍ਰੀਤ ਸਿੰਘ ਵਿਰੁੱਧ ਨਸ਼ਾ ਤਸਕਰੀ ਦਾ ਕੇਸ ਦਰਜ ਕਰ ਦਿੱਤਾ ਜਿਸ ਦਾ ਪਤਾ ਉਨਾਂ ਨੂੰ ਟੀ.ਵੀ ਤੇ ਪ੍ਰਕਾਸ਼ਿਤ ਖਬਰਾ ਤੋ ਲੱਗਾ। ਆਪਣੀ ਸ਼ਕਾਇਤ ਵਿੱਚ ਮਿਲਖਾ ਸਿੰਘ ਨੇ ਵਰਨਣ ਕੀਤਾ ਕਿ ਉਕਤ ਦੋਹਾਂ ਥਾਂਣੇਦਾਰਾਂ ਦਾ ਉਨਾ ਉਪਰ ਤਸ਼ੱਦਦ ਇਸ ਕਦਰ ਬਰਕਰਾਰ ਰਿਹਾ ਕਿ ਉਸ ਦੇ ਛੋਟੇ ਲੜਕੇ ਅੰਗਰੇਜ ਸਿੰਘ ਨੂੰ ਵੀ ਪਰਚੇ ‘ਚ ਫਸਾਉਣ ਦਾ ਡਰਾਵਾ ਦੇਕੇ ਪੰਜ ਲੱਖ ਰੁਪਏ ਮੰਗੇ ਗਏ ਜਿਸ ਲਈ ਉਸ ਨੇ ਚਾਰ ਲੱਖ ਰੁਪਏ ਦੇ ਦਿੱਤੇ ਪਰ ਇਕ ਲੱਖ ਰੁਪਏ ਹੋਰ ਨਾ ਦੇਣ ਕਾਰਨ ਉਸ ਨੂੰ ਲਗਾਤਾਰ ਧਮਕੀਆ ਦਿੱਤੀਆ ਗਈਆ । ਜਿਸ ਕਾਰਨ ਅੱਕ ਕੇ ਉਸ ਨੇ ਸਬੂਤਾਂ ਸਮੇਤ ਵਿਜੀਲੈਸ ਦੇ ਟੋਲ ਫ੍ਰੀ ਨੰਬਰ ਤੇ ਸਕਾਇਤ ਦਰਜ ਕਰਵਾ ਦਿੱਤੀ ਜਿਸ ਦੀ ਜਾਂਚ ਤੋ ਬਾਅਦ ਤਿੰਨਾ ਵਿਰੁੱਧ ਕੇਸ ਦਰਜ ਕੀਤਾ ਗਿਆ।ਜਿਸ ਦੀ ਲੰਮਾ ਸਮਾਂ ਚੱਲੀ ਸੁਣਵਾਈ ਤੋ ਬਾਅਦ ਮਾਣਯੋਗ ਅਦਾਲਤ ਨੇ ਇਹ ਫੈਸਲਾ ਸੁਣਾਕੇ ਤਿੰਨਾ ਨੂੰ ਜੇਲ ਦੀਆਂ ਸਲਾਖਾਂ ਪਿਛੇ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਇੰਸ਼: ਅਨਿਲ ਕੁਮਾਰ ਸੇਵਾਮੁਕਤ ਹੋ ਚੁੱਕਾ ਹੈ ਜਦੋ ਕਿ ਏ.ਐਸ.ਆਈ ਪ੍ਰਮਦੀਪ ਸਿੰਘ ਜਮਾਨਤ ‘ਤੇ ਆਉਣ ਤੋ ਬਾਅਦ ਐਟੀਗੈਗ ਸ਼ਟਰ ਫੋਰਸ ਵਿੱਚ ਤਾਇਨਾਤ ਹੈ। ਅਦਾਲਤ ਵਲੋ ਦਿੱਤੇ ਫੈਸਲੇ ਤੇ ਸ਼ਤੁੰਸ਼ਟੀ ਪ੍ਰਗਟ ਕਰਦਿਆ ਮਿਲਖਾ ਸਿੰਘ ਨੇ ਕਿਹਾ ਕਿ ਉਹ ਇਸ ਗੱਲ਼ ਲਈ ਹਾਈਕੋਰਟ ਦਾ ਰੁੱਖ ਕਰਨਗੇ ਕਿ ਉਨਾਂ ਦੇ ਲੜਕਿਆ ਉਪਰ ਪਾਇਆ ਗਿਆ ਨਸ਼ੀਲਾ ਪਦਾਰਥ ਕਿਥੋ ਆਇਆ ਕਿ ਜਦੋਕਿ ਤਲਾਸ਼ੀ ਦੌਰਾਨ ਉਨਾਂ ਦੇ ਘਰੋ ਕੁਝ ਵੀ ਬ੍ਰਾਮਦ ਨਹੀ ਹੋਇਆ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News