





Total views : 5841164







Total views : 5841164ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖਾਲਸਾ ਕਾਲਜ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਈ ਗਈ ਵੱਕਾਰੀ ਆਈ. ਆਈ. ਸੀ. ਖੇਤਰੀ ਮੀਟ-2025 ’ਚ ਸਰਵੋਤਮ ਪੋਸਟਰ ਪੁਰਸਕਾਰ ਜਿੱਤ ਕੇ ਸ਼ਾਨਦਾਰ ਉਪਲਬੱਧੀ ਪ੍ਰਾਪਤ ਕੀਤੀ ਹੈ। ਇਸ ਮੌਕੇ ਕਾਲਜ ਉੱਤਰ-ਪੱਛਮੀ ਖੇਤਰ ਦੀਆਂ 200 ਤੋਂ ਵਧੇਰੇ ਪ੍ਰਮੁੱਖ ਸੰਸਥਾਵਾਂ ’ਚ ਮੁਕਾਬਲੇ ਦੌਰਾਨ ਨਵੀਨਤਾ ਅਤੇ ਸਿਰਜਣਾਤਮਕਤਾ ’ਚ ਸ਼ਾਨਦਾਰ ਪ੍ਰਦਰਸ਼ਨਕਾਰ ਵਜੋਂ ਉਭਰਿਆ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਇਸ ਵਿਲੱਖਣ ਪ੍ਰਾਪਤੀ ਲਈ ਆਈ. ਆਈ. ਸੀ. ਟੀਮ ਨੂੰ ਵਧਾਈ ਦਿੰਦਿਆਂ ਕੈਂਪਸ ’ਚ ਰਚਨਾਤਮਕਤਾ, ਖੋਜ ਅਤੇ ਨਵੀਨਤਾ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਭਾਰਤ ਸਰਕਾਰ) ਅਧੀਨ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਨੇ ਕਾਲਜ ਨੂੰ ਸਰਵੋਤਮ ਆਈ. ਆਈ. ਸੀ. ਪੋਸਟਰ ਪੇਸ਼ਕਾਰੀ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਇਨਾਮ ਪੰਜਾਬ ਯੂਨੀਵਰਸਿਟੀ ਦੇ ਆਈ. ਆਈ. ਸੀ. ਪ੍ਰਧਾਨ ਪ੍ਰੋਫੈਸਰ ਰੋਹਿਤ ਸ਼ਰਮਾ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਏ. ਆਈ. ਸੀ. ਟੀ. ਈ.) ਦੇ ਸਹਾਇਕ ਇਨੋਵੇਸ਼ਨ ਡਾਇਰੈਕਟਰ ਡਾ. ਦੀਪਨ ਸਾਹੂ ਸਮੇਤ ਉੱਘੇ ਪਤਵੰਤਿਆਂ ਦੀ ਮੌਜੂਦਗੀ ’ਚ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੀ. ਯੂ. ਚੰਡੀਗੜ੍ਹ ਵਿਖੇ ਕਾਲਜ ਦੇ ਪੋਸਟਰ ਪ੍ਰਤੀਨਿਧਤਾ ਦੀ ਅਗਵਾਈ ਡਾ. ਗੁਰਸ਼ਰਨ ਕੌਰ (ਪ੍ਰਧਾਨ, ਆਈ. ਆਈ. ਸੀ.) ਅਤੇ ਡਾ. ਹਰਦੀਪ ਕੌਰ (ਕਨਵੀਨਰ/ਸਕੱਤਰ, ਆਈਆਈਸੀ) ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਇਸ ਖੇਤਰੀ ਸਨਮਾਨ ਨੂੰ ਪ੍ਰਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਕਾਲਜ ਦੀਆਂ ਗਤੀਸ਼ੀਲ ਨਵੀਨਤਾ ਪਹਿਲਕਦਮੀਆਂ, ਐੱਮ. ਐੱਚ. ਆਰ. ਡੀ. ਦੇ ਅੰਬੈਸਡਰ ਸਿਖਲਾਈ ਪ੍ਰੋਗਰਾਮਾਂ ’ਚ ਭਾਈਵਾਲੀ, ਵਿਦਿਆਰਥੀ-ਅਗਵਾਈ ਵਾਲੀਆਂ ਉੱਦਮੀ ਗਤੀਵਿਧੀਆਂ ਅਤੇ ਸੈਸ਼ਨ 2024-25 ਦੌਰਾਨ ਕੀਤੇ ਗਏ ਮਿਸਾਲੀ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਨਤਾ ਕਾਲਜ ਵੱਲੋਂ ਅਪਨਾਏ ਗਏ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਅਤੇ ਅਕਾਦਮਿਕ ਉੱਤਮਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਵੀ ਸੰਸਥਾਗਤ ਪ੍ਰਦਰਸ਼ਨ, ਅਕਾਦਮਿਕ ਗੁਣਵੱਤਾ ਅਤੇ ਵਿਦਿਆਰਥੀ ਸਸ਼ਕਤੀਕਰਨ ਨੂੰ ਵਧਾਉਣ ’ਚ ਨਵੀਨਤਾ-ਕੇਂਦ੍ਰਿਤ ਗਤੀਵਿਧੀਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਲਈ ਇਕ ਹੋਰ ਮਾਣਮੱਤਾ ਮੀਲ ਪੱਥਰ ਹੈ ਅਤੇ ਉੱਚ ਸਿੱਖਿਆ ’ਚ ਨਵੀਨਤਾ, ਉੱਤਮਤਾ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-