





Total views : 5947665







Total views : 5947665ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਬੀ.ਐਨ.ਈ ਬਿਊਰੋ
ਤਰਨਤਾਰਨ ਪੁਲਿਸ ਨੇ ਅੱਜ ਤੜ੍ਹਕਸਾਰ ਤਰਨ ਤਾਰਨ ਪੁਲਿਸ ਐਨਕਾਉਂਟਰ ਦੌਰਾਨ ਫੋਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਨਸ਼ਾ ਤਸਕਰਾਂ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ ਪਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ।
ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਏਐੱਸਆਈ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਰਮਸਤਪੁਰ ਵਾਲੀ ਰੋਹੀ ਵਾਲੇ ਰਸਤੇ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇਕ ਫਾਰਚੂਨਰ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਪਰ ਉਸ ਵਿਚ ਸਵਾਰ ਦੋ ਜਣਿਆਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਦੋਂਕਿ ਜਵਾਬੀ ਕਾਰਵਾਈ ਦੌਰਾਨ ਦੋਵਾਂ ਵਿਚ ਇਕ ਜਿਸਦੀ ਪਛਾਣ ਅਵਤਾਰ ਸਿੰਘ ਬਾਬਾ ਵਜੋਂ ਹੋਈ ਦੀ ਲੱਤ ਵਿਚ ਗੋਲੀ ਲੱਗ ਗਈ। ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜਦੋਂਕਿ ਗੱਡੀ ਵਿਚ ਸਵਾਰ ਦੂਜੇ ਵਿਅਕਤੀ ਦੀ ਪਛਾਣ ਜੱਜਪ੍ਰੀਤ ਸਿੰਘ ਵਜੋਂ ਹਈ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚੋਂ 770 ਗ੍ਰਾਮ ਦੇ ਕਰੀਬ ਹੈਰੋਇਨ ਤੋਂ ਇਲਾਵਾ 59 ਹਜ਼ਾਰ ਦੀ ਡਰੱਗ ਮਨੀ, ਇਕ ਕੰਡਾ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਦੂਜੇ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-