





Total views : 5841122







Total views : 5841122ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ
ਰਿਸ਼ਵਤਖੋਰੀ ਦੇ ਮਾਮਲੇ ‘ਚ ਐਸ.ਐਸ.ਪੀ ਤਰਨ ਤਾਰਨ ਸ੍ਰੀ ਸੁਰਿੰਦਰ ਲਾਬਾਂ ਨੇ ਵੱਡੀ ਕਾਰਵਾਈ ਕਰਦਿਆ ਸੀ.ਆਈ.ਏ ਸਟਾਫ ‘ਚ ਤਾਇਨਾਤ ਏ.ਐਸ.ਆਈ ਵਿਨੋਦ ਕੁਮਾਰ ਤੇ ਮਾਨਾਂਵਾਲਾ ਕਲਾਂ ਦੇ ਸਰਪੰਚ ਸਤਨਾਮ ਸਿੰਘ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਜਾਣ ਤੋ ਬਾਅਦ ਜਿਥੇ ਪੁਲਿਸ ਵਲੋ ਦੋਹਾਂ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਸਰਪੰਚ ਨੂੰ ਗ੍ਰਿਫਤਾਰ ਕਰਕੇ ਫਰਾਰ ਰਿਸ਼ਵਤ ਖੋਰ ਥਾਂਣੇਦਾਰ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਦੀ ਇਕ ਮਹਿਲਾ ਕੋਮਲਪ੍ਰੀਤ ਕੌਰ ਵਲੋ ਸ਼ਕਾਇਤ ਕੀਤੀ ਗਈ ਸੀ ਕਿ ਉਹ ਇਸ ਸਮੇ ਅਜੈਪਾਲ ਸਿੰਘ ਨਾਮੀ ਵਿਆਕਤੀ ਨਾਲ ਲਿਿਵੰਗ ਰਿਸ਼ਲੇਸ਼ਨਸਿਪ ਤਾਹਿਤ ਤਰਨ ਤਾਰਨ ਦੇ ਨੂਰਦੀ ਬਜਾਰ ਵਿੱਚ ਰਹਿ ਰਹੀ ਹੈ, ਜਿਥੇ 29 ਦਸੰਬਰ ਨੂੰ ਉਕਤ ਏ.ਐਸ.ਆਈ ਨੇ ਉਸ ਦੇ ਘਰ ਛਾਪੇਮਾਰੀ ਕਰਕੇ ਅਜੈਪਾਲ ਸਿੰਘ ਦੀ ਗੈਰਮੌਦੂਗੀ ਵਿੱਚ ਉਸ ਨੂੰ ਇਹ ਕਹਿ ਕੇ ਹਿਰਾਸਤ ਵਿੱਚ ਲੈ ਲਿਆ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ। ਥਾਂਣੇਦਾਰ ਨੇ ਉਨਾਂ ਵਿਰੁੱਧ ਕੇਸ ਦਾ ਦਰਜ ਕਰਨ ਦਾ ਡਰਾਵਾ ਦੇ ਕੇ ਸਰਪੰਚ ਸਤਨਾਮ ਸਿੰਘ ਰਾਹੀ ਉਨਾਂ ਪਾਸੋ ਤਿੰਨ ਲੱਖ ਵੀਹ ਹਜਾਰ ਰੁਪਏ ਦੀ ਰਿਸ਼ਵਤ ਲਈ, ਜਿਸ ਦੀ ਜਾਂਚ ਡੀ.ਐਸ.ਪੀ ਸ: ਜਗਜੀਤ ਸਿੰਘ ਵਲੋ ਕੀਤੇ ਜਾਣ ਤੋ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ। ਜਿਸ ਦੀ ਪੁਸ਼ਟੀ ਕਰਦਿਆ ਐਸ.ਐਸ.ਪੀ ਸ੍ਰੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਏ.ਐਸ.ਆਈ ਵਿਨੋਦ ਕੁਮਾਰ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਆਰੰਭ ਦਿੱਤੀ ਗਈ ਹੈ। ਉਨਾਂ ਦੁਹਾਰਿਆ ਕਿ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਸਹਿਣ ਨਹੀ ਕੀਤਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
