ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ‘ਚ ਹੋਈਆ ਨਵੀਆਂ ਨਿਯੁਕਤੀਆਂ ! ਬੂਟਾ ਰਾਮ ਨਵੇ ਐੱਸ,ਈ  ਨਿਯੁਕਤ, ਲੁਧਿਆਣਾ ‘ਚ ਤਾਇਨਾਤ ਐਕਸੀਅਨ ਤੇ ਐਸ.ਡੀ.ਓਜ ਨੂੰ ਦਿੱਤਾ ਗਿਆ ਵਾਧੂ ਚਾਰਜ

4947706
Total views : 5947957

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

 ਨਗਰ ਸੁਧਾਰ ਟਰੱਸਟ ਦੇ ਸੱਤ ਅਫਸਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਪੰਜ ਨਵੇਂ ਅਧਿਕਾਰੀ ਨਿਯੁਕਤ ਵੀ ਕਰ ਦਿੱਤੇ ਗਏ ਹਨ। ਬੂਟਾ ਰਾਮ ਨੂੰ ਨਗਰ ਸੁਧਾਰ ਟਰੱਸਟ ਦਾ ਐੱਸਈ  ਅਤੇ  ਮਨਦੀਪ ਸਿੰਘ ਨੂੰ ਐਕਸੀਅਨ  ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਐੱਸਡੀਓ ਪਰਮਿੰਦਰ ਸਿੰਘ, ਐੱਸਡੀਓ ਜਸਕਰਨਬੀਰ ਸਿੰਘ ਅਤੇ ਜੇਈ ਵਰੁਣਦੀਪ ਜੋ ਸਾਰੇ ਲੁਧਿਆਣਾ ਵਿਚ ਤਾਇਨਾਤ ਹਨ, ਨੂੰ ਅੰਮ੍ਰਿਤਸਰ ਟਰੱਸਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਨ੍ਹਾਂ ਵਾਧੂ ਚਾਰਜਾਂ ਤਹਿਤ ਅਧਿਕਾਰੀ ਹਫ਼ਤੇ ਦੇ ਪਹਿਲੇ ਅਤੇ ਆਖਰੀ ਤਿੰਨ ਦਿਨ ਅੰਮ੍ਰਿਤਸਰ ਵਿਚ ਡਿਊਟੀ ’ਤੇ ਰਹਿਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News