ਅੰਮ੍ਰਿਤਸਰ ‘ਚ ਲੱਗਣ ਵਾਲੇ 19ਵੇਂ ਪਾਈਟੈਕਸ—2025 ਦਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ ਉਦਘਾਟਨ

4878697
Total views : 5841302

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 
ਸੂਬਾ ਸਰਕਾਰ ਦੇ ਸਹਿਯੋਗ ਨਾਲ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦੇ 19ਵੇਂ ਐਡੀਸ਼ਨ ਦਾ ਉਦਘਾਟਨ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ 5 ਦਸੰਬਰ ਨੂੰ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਕਰਨਗੇ।ਇਸ ਗੱਲ ਦਾ ਪ੍ਰਗਟਾਵਾ ਪੀ. ਐਚ. ਡੀ. ਸੀ. ਸੀ. ਆਈ. ਦੇ ਸੀਨੀਅਰ ਵਫ਼ਦ ਸ੍ਰੀ ਸੰਜੇ ਸਿੰਘਾਨੀਆ, ਉਪ ਪ੍ਰਧਾਨ ਸ੍ਰੀ ਕਰਨ ਗਿਲਹੋਤਰਾ, ਚੇਅਰਪਰਸਨ, ਪੰਜਾਬ ਚੈਪਟਰ ਅਤੇ ਸ੍ਰੀ ਨਵੀਨ ਸੇਠ, ਡਿਪਟੀ ਸੈਕਟਰੀ ਜਨਰਲ ਵੱਲੋਂ ਸ੍ਰੀ ਕੋਵਿੰਦ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਦੇਣ ਉਪਰੰਤ ਕੀਤਾ ਗਿਆ।
ਪੀਐਚਡੀ ਚੈਂਬਰ ਦੇ ਵਫ਼ਦ ਨੇ ਕੇਂਦਰੀ ਮੰਤਰੀ ਪਾਸਵਾਨ ਨੂੰ ਪਾਈਟੈਕਸ ’ਚ ਸ਼ਾਮਿਲ ਹੋਣ ਲਈ ਦਿੱਤਾ ਸੱਦਾ
 ਇਸ ਤੋਂ ਇਲਾਵਾ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਵਫ਼ਦ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਸ੍ਰੀ ਚਿਰਾਗ ਪਾਸਵਾਨ ਨੂੰ ਵੀ ਪਾਈਟੈਕਸ ’ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਇਹ ਐਕਸਪੋ ਉੱਤਰੀ ਭਾਰਤ ’ਚ ਪ੍ਰਮੁੱਖ ਟ੍ਰੇਡ ਆਯੋਜਨਾਂ ’ਚੋਂ ਇਕ ਹੈ।ਪਾਈਟੈਕਸ ’ਚ ਦੇਸ਼—ਵਿਦੇਸ਼ ਤੋਂ ਪ੍ਰਦਰਸ਼ਕ, ਖਰੀਦਦਾਰ ਅਤੇ ਨਿਵੇਸ਼ਕ ਇਕ ਪਲੇਟਫਾਰਮ ’ਤੇ ਇਕੱਠੇ ਹੁੰਦੇ ਹਨ, ਜੋ ਵਪਾਰਿਕ ਨੈੱਟਵਰਕਿੰਗ ਅਤੇ ਨਵੇਂ ਕਾਰੋਬਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਦਾ ਹੈ।
ਉਨ੍ਹਾਂ ਸ੍ਰੀ ਕੋਵਿੰਦ ਦਾ ਉਦਘਾਟਨ ਲਈ ਸਹਿਮਤ ਹੋਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ 4 ਤੋਂ 8 ਦਸੰਬਰ ਤੱਕ ਪਾਈਟੈਕਸ—2025 ਆਯੋਜਿਤ ਕੀਤਾ ਜਾਵੇਗਾ। ਪੀਐਚਡੀ ਦੇ ਵਫ਼ਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ਲਈ ਸ੍ਰੀ ਪਾਸਵਾਨ ਨੂੰ ਵੀ ਪਾਈਟੈਕਸ ’ਚ ਸ਼ਾਮਿਲ ਹੋਣ ਦੀ ਗੁਜਾਰਿਸ਼ ਕੀਤੀ ਗਈ ਹੈ।
ਇਸ ਦੌਰਾਨ ਸ੍ਰੀ ਗਿਲਹੋਤਰਾ ਅਤੇ ਸ੍ਰੀ ਸੇਠ ਨੇ ਸਾਂਝੇ ਤੌਰ ’ਤੇ ਸ੍ਰੀ ਕੋਵਿੰਦ ਅਤੇ ਸ੍ਰੀ ਪਾਸਵਾਨ ਨੂੰ ਪਾਈਟੈਕਸ ਦੀ ਵੱਧਦੀ ਮਹੱਤਤਾ, ਸ਼ਾਮਿਲ ਹੋਣ ਵਾਲੇ ਅੰਤਰਰਾਸ਼ਟਰੀ ਉਦਯੋਗ ਪ੍ਰਤੀਨਿਧੀਆਂ, ਨਿਵੇਸ਼ਕਾਂ ਅਤੇ ਵਪਾਰਿਕ ਮੌਕਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਦੌਰਾਨ ਸ੍ਰੀ ਗਿਲਹੋਤਰਾ ਨੇ ਸ੍ਰੀ ਪਾਸਵਾਨ ਨੂੰ ਬਿਹਾਰ ਚੋਣਾਂ ’ਚ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਸਮਰੱਥਾ ਨੇ ਨੌਜਵਾਨਾਂ ਅਤੇ ਵਿਕਾਸ ਏਜੰਡੇ ਨੂੰ ਨਵੀਂ ਦਿਸ਼ਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਸ ਮੌਕੇ ਸ੍ਰੀ ਪਾਸਵਾਨ ਨੇ ਪਾਈਟੈਕਸ ’ਚ ਸ਼ਾਮਿਲ ਹੋਣ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਦੀ ਆਪਣੀ ਸਕਾਰਾਤਮਕ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਐਕਸਪੋ ਖੇਤਰੀ ਉਦਯੋਗਾਂ, ਖਾਸ ਕਰਕੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਇਸ ਮੌਕੇ ਉਨ੍ਹਾਂ ਪੀਐਚਡੀ ਚੈਂਬਰ ਨੂੰ ਉਨ੍ਹਾਂ ਦੇ ਦੌਰੇ ਦੀ ਰਸਮੀ ਪੁਸ਼ਟੀ ਜਲਦ ਮਿਲਣ ਸੰਭਾਵਨਾ ਜਤਾਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News