ਪੰਜਾਬ ਸਰਕਾਰ ਵਲੋ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਮੁਅੱਤਲ ! ਗੈਂਗਸ਼ੈਟਰਾਂ ਵਿਰੁੱਧ ਸਮੇ ਸਿਰ ਐਕਸ਼ਨ ਨਾ ਲੈਣ ਕਰਕੇ ਹੋਈ ਕਾਰਵਾਈ

4877672
Total views : 5839501

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਨੇ 2019 ਬੈਚ ਦੇ ਅਧਿਕਾਰੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਵਾਈ ਜ਼ਿਲ੍ਹੇ ਵਿੱਚ ਵਧਦੀਆਂ ਗੈਂਗਸਟਰ ਗਤੀਵਿਧੀਆਂ ਅਤੇ ਉਨ੍ਹਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਕਾਰਨ ਕੀਤੀ ਹੈ

10 ਦਿਨਾਂ ‘ਚ ਦੂਜਾ ਆਈ.ਪੀ.ਐਸ ਅਧਿਕਾਰੀ ਕੀਤਾ ਗਿਆ ਮੁਅੱਤਲ

ਸਰਕਾਰੀ ਸੂਤਰਾਂ ਅਨੁਸਾਰ, ਕਈ ਮਹੱਤਵਪੂਰਨ ਮਾਮਲਿਆਂ ਵਿੱਚ ਸਮੇਂ ਸਿਰ ਕਾਰਵਾਈ ਦੀ ਘਾਟ ਅਤੇ ਸੰਗਠਿਤ ਅਪਰਾਧ ਨੂੰ ਰੋਕਣ ਵਿੱਚ ਢਿੱਲ-ਮੱਠ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸਰਕਾਰ ਨੇ ਇਹ ਸਖ਼ਤ ਕਾਰਵਾਈ ਕੀਤੀ ਹੈ।ਭਾਂਵੇ ਗੈਂਗਸ਼ੈਟਰਾਂ ਬਾਰੇ ਸ਼ਪਸ਼ੱਟ ਨਹੀ ਕੀਤਾ ਗਿਆ ਪਰ ਸਮਝਿਆ ਜਾਂਦਾ ਹੈ ਕਿ ਤਰਨ ਤਾਰਨ ਤੋ ਅਕਾਲੀ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਵਿਰੁੱਧ ਥਾਣਾਂ ਮਜੀਠਾ ਵਿਖੇ ਦਰਜ ਕੇਸ ‘ਚ ਪੁਲਿਸ ਨੂੰ ਗ੍ਰਿਫਤਾਰੀ ਦੀ ਥਾਂ ਖਾਲੀ ਹੱਥ ਮੁੜਨ ਨੂੰ ਲੈ ਕੇ ਵੀ ਕੀਤੀ ਕਾਰਵਾਈ ਦੱਸਿਆ ਜਾ ਰਿਹਾ ਹੈ, ਜਿੰਨਾ ਨੇ ਪਰਚੇ ਹੋਣ ਦੇ ਬਾਵਜੂਦ ਵੀ ਖੁਲੇਆਮ ਆਪਣੀ ਮਾਤਾ ਦੀ ਚੋਣ ਮੁਹਿੰਮ ‘ਚ ਸਰਗਮਰ ਭੁਮਿਕਾ ਨਿਭਾਈ। ਜਾਣਕਾਰ ਸੂਤਰ ਐਸ.ਐਸ.ਪੀ ਦੀ ਮੁਅੱਤਲੀ ਦਾ ਕਾਰਨ ਦੱਸ ਰਹੇ ਹਨ ।

 ਐਸਐਸਪੀ ਅੰਮ੍ਰਿਤਸਰ ਦਿਹਾਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਅੰਮ੍ਰਿਤਸਰ ਸ਼ਹਿਰੀ ਪੁਲਿਸ ਕਮਿਸ਼ਨਰੇਟ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਸੇਵਾ ਨਿਭਾਈ। ਫਿਰ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ (ਏਡੀਸੀ) ਦਾ ਸਹਾਇਕ ਨਿਯੁਕਤ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News