ਤਰਨ ਤਾਰਨ ਦੀਆਂ ਚੋਣਾਂ ਦੇ ਇਤਿਹਾਸ ਵਿੱਚ ਕਾਂਗਰਸ ਦੀ ਪਹਿਲੀ ਵਾਰ ਹੋਈ ਨਮੋਸ਼ੀਜਨਕ ਹਾਰ! ਆਪਸੀ ਧੜੇਬੰਦੀ ਤੇ ਉਮੀਦਵਾਰ ਐਲਾਨਣ ‘ਚ ਦੇਰੀ ਵੀ ਬਣੀ ਕਾਰਨ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ‘ਚ ਆਏ ਨਤੀਜਿਆ ‘ਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਹੋਈ ਨਮੋਸ਼ੀਜਨਕ ਹਾਰ ਨੂੰ ਹਲਕੇ ਦੀਆ ਹੁਣ ਤੋ ਹੋਈਆ ਚੋਣਾਂ ‘ਚ ਆਏ ਨਤੀਜਿਆ ਚੋ ਸਭ ਤੋ ਮਾੜਾ ਸਮਝਿਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ ਦੀ ਜਮਾਨਤ ਜਬਤ ਹੋਣ ਪਿਛੇ ਕਾਂਗਰਸ ਦੀ ਆਪਸੀ ਧੜੇਬੰਦੀ ਜਿਥੇ ਕਾਰਨ ਬਣੀ ਉਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਲੋ ਇਕ ਤੋ ਬਾਅਦ ਇਕ ਦਿੱਤੇ ਵਿਵਾਦਤ ਬਿਆਨਾਂ ਨੇ ਕਾਂਗਰਸੀ ਉਮੀਦਵਾਰ ਦੀ ਪਹਿਲਾਂ ਤੋ ਹੀ ਡੁਬਦੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਕੀਤਾ ,ਸਮਝਿਆ ਜਾ ਰਿਹਾ ਹੈ ਕਿ ਜਿਸ ਦਿਨ ਤੋ ਉਨਾਂ ਵਲੋ ਮਰਹੂਮ ਕੇਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਵਿਵਾਦਤ ਬਿਆਨ ਦਿੱਤਾ ਗਿਆ ਸੀ ,ਉਸ ਦਿਨ ਤੋ ਹੀ ਵਿਰੋਧੀਆਂ ਨੇ ਜਾਤੀਵਾਦ ਦਾ ਮੁੱਦਾ ਬਣਾ ਕੇ ਦਲਿਤ ਵੋਟ ਬੈਕ ਨੂੰ ਪ੍ਰਭਾਵਿਤ ਕਰਨ ਦਾ ਕੰਮ ਕੀਤਾ।

ਸੂਬਾ ਪ੍ਰਧਾਨ ਅਮਰਿੰਦਰ ਸਿੰਘ ਨੇ ਵਿਵਾਦਤ ਬਿਆਨ ਦੇ ਕੇ ਕਾਂਗਰਸੀ ਉਮੀਦਵਾਰ ਦੀ ਬੇੜੀ ‘ਚ ਪਾਏ ਵੱਟੇ

ਦੂਜਾ ਇਸ ਹਾਰ ਦਾ ਕਾਰਨ ਕਾਂਗਰਸ ਵਲੋ ਦੇਰੀ ਨਾਲ ਉਮੀਦਵਾਰ ਦੇ ਨਾਮ ਦਾ ਐਲਾਨ ਕਰਨਾ ਵੀ ਮੰਨਿਆ ਜਾ ਰਿਹਾ ਹੈ , ਕਿਉਕਿ ਇਥੋ ਟਿਕਟ ਹਾਸਲ ਕਰਨ ਲਈ ਛੇ ਕਾਂਗਰਸੀ ਆਗੂ ਲਾਈਨ ਸਨ, ਜਿੰਨਾ ਵਿੱਚੋ ਇਕ ਦਵਿੰਦਰ ਸਿੰਘ ਲਾਲੀ ਢਾਲਾ ਵੀ ਸਨ ਜਿੰਨਾ ਨੇ ਇਥੋ ਅਜਾਦ ੳਮੀਦਵਾਰ ਵਜੋ ਚੋਣ ਲੜ ਕੇ 18000 ਤੋ ਵੱਧ ਵੋਟ ਹਾਸਲ ਕੀਤੇ ਸਨ ਪਰ ਹੁਣ ਕਰਨਬੀਰ ਸਿੰਘ ਬੁਰਜ ਨੇ ਕਾਂਗਰਸ ਦੇ ਸਿੰਬਲ ‘ਤੇ ਚੋਣ ਲੜ ਕੇ 15078 ਵੋਟਾਂ ਪ੍ਰਾਪਤ ਕੀਤੀਆ ਹਨ।  ਜਿਸ ਕਰਕੇ ਯੋਜਨਾਬੱਧ ਤਰੀਕੇ ਨਾਲ ਚੋਣ ਮੁਿਹੰਮ ਚਲਾਉਣ ‘ਚ ਅਸਫਲ ਰਹੇ ਕਾਂਗਰਸੀ ਉਮੀਦਵਾਰ ਨੂੰ ਵਿਰੋਧੀਆ ਦੇ ਨਾਲ ਨਾਲ ਆਪਣਿਆ ਦਾ ਸ਼ਿਕਾਰ ਹੋਣਾ ਪਿਆ । ਕੁਝ ਵੀ ਹੋਵੇ ਅਤਿ ਸ਼ਰੀਫ ਤੇ ਸਾਊ ਸੁਭਾਅ ਵਾਲੇ ਮੰਨੇ ਜਾਂਦੇ ਕਰਨਬੀਰ ਸਿੰਘ ਬੁਰਜ ਨੂੰ ਸਿਆਸੀ ਤਿਕੜਮਬਾਜੀਆ ਦਾ ਸ਼ਿਕਾਰ ਹੋਣਾ ਪਿਆ ਹੈ ਜੋ ਉਨਾਂ ਦੀ ਹਾਰ ਦਾ ਕਾਰਨ ਬਣਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

 

 

Share this News