ਝਬਾਲ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿੱਚ ਹੋਈ ਮੌਤ ! ਮਾਪਿਆ ਦਾ ਇਕਲੌਤਾ ਪੁੱਤਰ ਸੀ 6 ਸਾਲ ਪਹਿਲਾਂ ਕੈਨੇਡਾ ਗਿਆ ਦਿਲਪ੍ਰੀਤ

4925963
Total views : 5915247

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ /ਦਇਆ ਸਿੰਘ 

6 ਸਾਲ ਪਹਿਲਾ ਸਟੱਡੀ ਵੀਜੇ ‘ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਿਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦਿਲਪ੍ਰੀਤ ਸਿੰਘ  ਦੀ ਕੈਨੈਡਾ ਵਿਖੇ ਟਰੱਕ ਹਾਦਸੇ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਦਿਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ 6 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਉਹ ਪੜ੍ਹਾਈ ਪੂਰੀ ਹੋਣ ਉਪਰੰਤ ਉਥੇ ਟਰੱਕ ਚਲਾ ਰਿਹਾ ਸੀ।

ਬੀਤੀ ਰਾਤ ਬਰੈਂਪਟਨ ਨੇੜੇ ਉਸ ਦੇ ਟਰੱਕ ਦੀ ਸੜਕ ਕਿਨਾਰੇ ਖੜ੍ਹੇ ਇਕ ਹੋਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਦਿਲਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਸਿੰਘ ਦੇ ਮਾਤਾ ਪਿਤਾ ਉਸ ਨੂੰ ਕੈਨੇਡਾ ਵਿਖੇ ਮਿਲਣ ਗਏ ਹੋਏ ਸਨ। ਉਸ ਦੀ ਮਾਤਾ ਕੱਲ੍ਹ ਹੀ ਵਾਪਸ ਪਿੰਡ ਝਬਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਦਿਲਪ੍ਰੀਤ ਸਿੰਘ ਨਾਲ ਵਾਪਸ ਭਾਰਤ ਆਉਣਾ ਸੀ।ਇਸ ਮਨਹੂਸ ਖਬਰ ਨਾਲ ਉਸ ਦੇ ਜੱਦੀ ਪਿੰਡ ਝਬਾਲ ਅਤੇ ਇਲਾਕੇ ਵਿੱਚ ਿਸੋਗ ਦੀ ਲਹਿਰ ਪਾਈ ਜਾ ਰਹੀ ਹੈਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News