ਤਰਨਤਾਰਨ ‘ਚ ਕੰਚਨਪ੍ਰੀਤ ਸਮੇਤ ਅਕਾਲੀ ਆਗੂਆ ਵਿਰੁੱਧ ਦਰਜ ਪਰਚਿਆ ‘ਤੇ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ !ਜਾਂਚ ਸਪੈਸ਼ਲ ਡੀ.ਜੀ.ਪੀ ਰਾਮ ਸਿੰਘ ਨੂੰ ਕੀਤਾ ਨਿਯੁਕਤ

4878240
Total views : 5840577

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਭਾਰਤੀ ਚੋਣ ਕਮਿਸ਼ਨ  ਨੇ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ  ਦੀ ਸ਼ਿਕਾਇਤ ‘ਤੇ ਐਕਸ਼ਨ ਲੈਂਦੇ ਹੋਏ ਜਾਂਚ ਲਈ ਪੰਜਾਬ ਦੇ ਸਪੈਸ਼ਲ ਡੀਜੀਪੀ ਰਾਮ ਸਿੰਘ ਨੂੰ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਦੀ ਇਸ ਕਾਰਵਾਈ ਦਾ ਸੁਖਬੀਰ ਸਿੰਘ ਬਾਦਲ ਨੇ ਧੰਨਵਾਦ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਕਾਰਵਾਈ ‘ਤੇ ਪ੍ਰਤੀਕਰਮ ਦਿੰਦਿਆਂ ਲਿਖਿਆ, ”ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਸਾਡੀ ਸ਼ਿਕਾਇਤ ‘ਤੇ ਅਮਲ ਕਰਦੇ ਹੋਏ ਅਕਾਲੀ ਵਰਕਰਾਂ ਉੱਪਰ ਆਪ ਸਰਕਾਰ ਵੱਲੋਂ ਕੀਤੇ

ਚੋਣ ਕਮਿਸ਼ਨ ਨੇ 36 ਘੰਟਿਆਂ ਦੇ ਅੰਦਰ ਅੰਦਰ ਜਾਂਚ ਕਰਕੇ ਰਿਪੋਰਟ ਦੇਣ ਦੇ ਦਿੱਤੇ ਆਦੇਸ਼

ਝੂਠੇ ਪਰਚਿਆਂ ਦੀ ਜਾਂਚ ਕਰਨ ਲਈ ਸੀਨੀਅਰ ਪੁਲਿਸ ਅਫ਼ਸਰ ਰਾਮ ਸਿੰਘ, IPS, ਸਪੈਸ਼ਲ ਡੀ.ਜੀ.ਪੀ, ਪੰਜਾਬ ਦੀ ਡਿਚੋਣ ਕਮਿਸ਼ਨ ਨੇ 36 ਘੰਟਿਆਂ ਦੇ ਅੰਦਰ ਅੰਦਰ ਜਾਂਚ ਕਰਕੇ ਰਿਪੋਰਟ ਦੇਣ ਦੇ ਦਿੱਤੇ ਆਦੇਸ਼ਊਟੀ ਲਗਾਈ ਹੈ।”ਉਨ੍ਹਾਂ ਅੱਗੇ ਕਿਹਾ, ”ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਅਕਾਲੀ ਵਰਕਰਾਂ ਉੱਪਰ ਕੀਤੇ ਝੂਠੇ ਪਰਚਿਆਂ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਰਾਹੀਂ 36 ਘੰਟੇ ਵਿੱਚ ਪੂਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ ਹੈ। ਬੀਤੇ ਦਿਨ ਆਪ ਸਰਕਾਰ ਦੇ ਹੁਕਮਾਂ ‘ਤੇ ਪੁਲਿਸ ਵੱਲੋਂ ਸਾਡੇ ਸਰਪੰਚਾਂ, MC ਸਹਿਬਾਨ ਅਤੇ ਹੋਰ ਆਗੂਆਂ ‘ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਝੂਠੇ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ।

”ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਅਤੇ ਤਰਨਤਾਰਨ ਵਿੱਚ ਤੈਨਾਤ ਚੋਣ ਅਬਜ਼ਰਵਰ ਸਾਹਿਬਾਨ ਨੂੰ ਕੀਤੀ ਸੀ ਤੇ ਉਸ ਤੋਂ ਬਾਅਦ SSP ਤਰਨ ਤਾਰਨ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਵੀ ਕੀਤਾ ਗਿਆ। ਸਾਨੂੰ ਪੂਰੀ ਆਸ ਹੈ ਕਿ ਹੁਣ ਨਿਰਪੱਖ ਤਰੀਕੇ ਨਾਲ ਜਾਂਚ ਹੋਕੇ ਸਾਡੇ ਵਰਕਰਾਂ ਨੂੰ ਇਨਸਾਫ਼ ਮਿਲੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News