ਸੂਬਾ ਸਰਕਾਰ ਨੂੰ ਸਬਕ ਸਿਖਾਉਣ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਸਮੂੰਹਿਕ ਛੁੱਟੀ ਲੈ ਕੇ ਤਰਨ ਤਾਰਨ ‘ਚ ਕੀਤੇ ਰੋਸ ਮਾਰਚ ਦੌਰਾਨ ਪੁਲਿਸ ਵਲੋ ਕੀਤਾ ਗਿਆ ਲਾਠੀਚਾਰਜ

4878247
Total views : 5840594

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਦਇਆ ਸਿੰਘ 

(ਤਰਨਤਾਰਨ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਕਾਲ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਅਤੇ ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ ਦੀ ਅਗਵਾਈ ਵਿੱਚ ਤਰਨਤਾਰਨ ਵਿਖੇ ਪੰਜਾਬ ਭਰ ਦੇ 45 ਦੇ ਕਰੀਬ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਨੇ ਹਜਾਰਾਂ ਦੀ ਗਿਣਤੀ ਵਿੱਚ ਸਮੂਹਿਕ ਛੁੱਟੀ ਲੈਕੇ ਸ਼ਮੂਲੀਅਤ ਕੀਤੀ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ  ਰੈਲੀ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ ਉਮੀਦਵਾਰ ਦੀ ਕੋਠੀ ਵੱਲ ਨੂੰ ਰੋਸ ਮਾਰਚ ਸ਼ੁਰੂ ਕੀਤਾ ਗਿਆ।

ਇਸ ਰੋਸ ਵਿੱਚ ਸ਼ਾਮਿਲ ਮੁਲਾਜਮਾਂ ਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰੱਵਈਏ ਅਤੇ ਕੋਈ ਵੀ ਮੁਲਾਜ਼ਮ ਮੰਗ ਪੂਰੀ ਨਾ ਕਰਨ ਦੇ ਕਾਰਣ ਏਨਾ ਰੋਸ ਤੇ ਗੁੱਸਾ ਸੀ ਕਿ ਮੁਲਾਜਮਾਂ ਨੇ ਪੁਲਸ ਪ੍ਰਸ਼ਾਸਨ ਵੱਲੋਂ ਰਸਤੇ ਵਿੱਚ ਲਾਈਆਂ ਤਿੰਨ ਰੋਕਾਂ ਨੂੰ ਪਾਰ ਕੀਤਾ। ਰੋਸ ਮਾਰਚ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਪੁਲਸ ਅਤੇ ਸੀ ਆਰ ਪੀ ਤਾਇਨਾਤ ਕੀਤੀ ਹੋਈ ਸੀ। ਤੀਜੀ ਰੋਕ ਪਾਰ ਕਰਨ ਤੇ ਪੁਲਸ ਪ੍ਰਸ਼ਾਸਨ ਨੇ ਸ਼ਾਂਤਮਈ ਰੋਸ ਮਾਰਚ ਵਿੱਚ ਸ਼ਾਮਿਲ ਮੁਲਾਜਮਾਂ ਤੇ ਲਾਠੀਚਾਰਜ ਕੀਤਾ । ਜਬਰਦਤੀ ਮੁਲਾਜਮਾਂ ਨੂੰ ਖਿੱਚ ਖਿੱਚ ਕੇ ਬੱਸਾਂ ਵਿੱਚ ਸੁਟਿਆ ਗਿਆ।

ਯੂਨੀਅਨ ਨੇ ਗ੍ਰਿਫਤਾਰ ਕੀਤੇ ਮੁਲਾਜਮ ਰਿਹਾਅ ਕਰਵਾਕੇ ਸਘੰਰਸ਼ ਦਾ ਲਿਆ ਸੰਘਰਸ਼

ਇਸ ਨਾਲ ਕਈ ਮੁਲਾਮਾਂ ਨੂੰ ਝਰੀਟਾਂ ਆਈਆਂ, ਉਹਨਾਂ ਦੇ ਕੱਪੜੇ ਫ਼ਟੇ, ਬਟਨ ਟੁੱਟੇ। ਇਸ ਦੇ ਰੋਸ ਵਜੋਂ ਮੁਲਾਜ਼ਮ ਸੜਕ ਦੇ ਉੱਤੇ ਹੀ ਧਰਨਾ ਲਾ ਕੇ ਬੈਠ ਗਏ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਾਜਮਾਂ ਨੂੰ ਫੌਰੀ ਰਿਹਾਅ ਕੀਤਾ ਗਿਆ। ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਇਸ ਰੈਲੀ ਅਤੇ ਰੋਸ ਮਾਰਚ ਵਿੱਚ ਜਿੱਥੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਮੁਲਾਜ਼ਮ ਕਾਰਾਂ ਅਤੇ ਬੱਸਾਂ ਰਾਹੀਂ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਹੋਏ ਸਨ, ਉਥੇ ਤਰਨਤਾਰਨ ਦਾ ਕਾਫੀ ਲੋਕਲ ਸਟਾਫ਼ ਦਫਤਰ ਬੰਦ ਕਰਕੇ, ਕਾਫੀ ਸਟਾਫ਼ ਚੋਣ ਰੀਹਰਸਿਲ ਕਰਕੇ ਅਤੇ ਬੂਥ ਲੈਵਲ ਤੇ ਕੰਮ ਕਰਨ ਵਾਲੇ ਕਲੈਰੀਕਲ BLO ਵੀ ਇਸ ਵਿੱਚ ਆਪਣੇ ਦੋਪਹੀਆ ਅਤੇ ਚਾਰ ਪਹੀਆ ਵਾਹਨ ਲੈਕੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ, ਜਿਲ੍ਹਾ ਜਨਰਲ ਸਕੱਤਰ ਅੰਗਰੇਜ ਸਿੰਘ ਅਤੇ ਡੀਸੀ ਦਫ਼ਤਰ ਦੇ ਜਿਲ੍ਹਾ ਪ੍ਰਧਾਨ ਕਰਮਿੰਦਰ ਸਿੰਘ ਚੀਮਾ ਦੀ ਅਗਵਾਹੀ ਵਿੱਚ ਸ਼ਾਮਿਲ ਹੋਏ। ਇਸ ਰੋਸ ਮਾਰਚ ਸਮੇਂ ਪੰਜਾਬ ਸਰਕਾਰ ਦੀ ਤਰਫੋਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਨਿਯਤ ਨਹੀਂ ਕਰਵਾਈ। ਜਦ ਕਿ ਲੀਡਰਸ਼ਿਪ ਦਾ ਕਹਿਣਾ ਅਤੇ ਇਹ ਮੰਨਣਾ ਸੀ ਕਿ ਕੈਬਨਿਟ ਸਬ ਕਮੇਟੀ ਜਾਂ ਹੋਰ ਕਿਸੇ ਵੀ ਪੱਧਰ ਦੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈ। ਜੇਕਰ ਉਹਨਾਂ ਦੀਆਂ ਮੰਗਾਂ ਤੇ ਫੈਸਲੇ ਹੀ ਮੁੱਖ ਮੰਤਰੀ ਵੱਲੋਂ ਲਏ ਜਾਣੇ ਹਨ।

ਜਥੇਬੰਦੀ ਵੱਲੋਂ ਸਰਕਾਰ ਦੀ ਬੇਰੁੱਖੀ ਅਤੇ ਆਪਣੇ ਪੂਰੇ ਕਾਰਜਕਾਲ ਦੌਰਾਨ ਕੋਈ ਵੀ ਮੰਗ ਲਾਗੂ ਨਾ ਕਰਨ ਦੇ ਰੋਸ ਵਜੋਂ ਮੁਲਾਜਮਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਤਰਨਤਾਰਨ ਤੋਂ ਬਾਦ ਖਡੂਰ ਸਾਹਿਬ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਉਣ ਦਾ ਸੰਕਲਪ ਲਿਆ ਗਿਆ ਅਤੇ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਜਲਦ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੀ ਰਣਨੀਤੀ ਅਤੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਸੂਬਾ ਪ੍ਰੈੱਸ ਸਕੱਤਰ ਸੁਖਦੇਵ ਹਵਾਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਸ ਰੈਲੀ ਸਮੇਂ ਸੂਬਾ ਵਾਈਸ ਚੇਅਰਮੈਨ ਅਨਿਰੁਧ ਮੋਦਗਿਲ ਹੁਸ਼ਿਆਰਪੁਰ, ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ, ਮੁੱਖ ਸਲਾਹਕਾਰ ਅਤੇ ਡੀ ਸੀ ਦਫ਼ਤਰ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਜਲੰਧਰ ਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ (ਕਪੂਰਥਲਾ), ਮਨਜਿੰਦਰ ਸਿੰਘ ਸੰਧੂ ਅਤੇ ਜਗਦੀਸ਼ ਠਾਕੁਰ ਸ੍ਰੀ ਅੰਮ੍ਰਿਤਸਰ ਸਾਹਿਬ,   ਪਿੱਪਲ ਸਿੰਘ ਸਿੱਧੂ, ਮਨੋਹਰ ਲਾਲ ਅਤੇ ਪ੍ਰਦੀਪ ਵਿਨਾਇਕ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਖਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ, ਖੁਸ਼ਕਰਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਜਗਸੀਰ ਸਿੰਘ ਜੱਗਾ  ਬਠਿੰਡਾ ਸੂਬਾ ਪ੍ਰਧਾਨ  ਪੀ ਡਬਲਿਊ ਡੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ  ਐਸੋਸੀਏਸ਼ਨ  ਪੰਜਾਬ, ਸੁਖਦੇਵ ਕੰਬੋਜ ਫਾਜਲਿਕਾ, ਅਮਰੀਕ ਸਿੰਘ ਸੰਧੂ, ਵਿਕਰਮਜੀਤ ਸਿੰਘ ਅਤੇ ਬਖਸ਼ੀਸ਼ ਸਿੰਘ ਫਰੀਦਕੋਟ, ਸੰਗਤ ਰਾਮ ਕਪੂਰਥਲਾ, ਕੁਲਦੀਪ ਸਿੰਘ ਅਤੇ ਸੰਦੀਪ ਕੁਮਾਰ ਮੋਗਾ, ਜੈਮਲ ਸਿੰਘ, ਸਾਵਨ ਸਿੰਘ, ਗੁਰਜੀਤ ਰੰਧਾਵਾ, ਮੈਨੁਅਲ ਨਾਹਰ, ਸਰਬਜੀਤ ਡਿੰਗਰਾ ਗੁਰਦਾਸਪੁਰ, ਗੁਰਨਾਮ ਸਿੰਘ ਸੈਣੀ ਪਠਾਨਕੋਟ, ਅਜੇ ਸ਼ਰਮਾ ਨਵਾਂ ਸ਼ਹਿਰ, ਸੰਦੀਪ ਭੰਬੂਕ, ਸੰਦੀਪ ਕੁਮਾਰ ਲੁਧਿਆਣਾ, ਜਸਦੀਪ ਚਾਹਲ ਅਤੇ ਪ੍ਰਤਾਪ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਬਠਿੰਡਾ, ਰਵਿੰਦਰ ਸ਼ਰਮਾ ਅਤੇ ਨਿਰਮਲ ਸਿੰਘ ਚਾਨੇ ਬਰਨਾਲਾ, ਗੁਰਮੇਲ ਸਿੰਘ ਵਿਰਕ    ਪਟਿਆਲਾ ਅਤੇ ਕੰਪਿਊਟਰ ਅਧਿਆਪਕ ਜਥੇਬੰਦੀ ਦੇ ਆਗੂ ਆਦਿ ਆਪਣੇ ਸਾਥੀ ਲੈਕੇ ਹਾਜਰ ਹੋਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News