ਤਰਨ ਤਾਰਨ ਹਲਕੇ ਦੇ ਵੋਟਰਾਂ ਨੇ ਸਿਆਸੀ ਤਿਕੜਮਬਾਜੀਆ ਦੇ ਉਡਾਰੂ ਲੀਡਰਾਂ ਨੂੰ ਪਾਇਆ ਪੜਨੈ! ਮੱਤਦਾਤਾ ਨੇ ਮਗਰ ਮਗਰ ਫਿਰਾਏ ਹੱਥ ਮਿਲਾਉਣ ਤੋ ਵੀ ਗੁਰੇਜ ਕਰਨ ਵਾਲੇ ਸਿਆਸੀ ਆਗੂ

4878561
Total views : 5841032

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਲੋਕ ਇਕ ਉਮੀਦਵਾਰ ਦੇ ਜਲਸੇ ‘ਚੋ ਦੂਜੇ ਦੇ ਜਲਸੇ ‘ਚ ਜਾਣ ਲਈ ਵੀ ਨਹੀ ਬਦਲਦੇ ਕਪੜੇ

ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਤਰਨ ਤਾਰਨ ਤੋ ਆਪ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋ ਬਾਅਦ ਹੋ ਰਹੀ ਜਿਮਨੀ ਚੋਣ ‘ਚ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਲਈ ਦੋ ਔਰਤਾਂ ਸਮੇਤ 15 ਉਮੀਦਵਾਰ ਚੋਣ ਮੈਦਾਨ ਵਿੱਚ ਪਰ  ਪਰ ਚਰਚਾ ਚਾਰ ਵੱਡੀਆਂ ਪਾਰਟੀਆਂ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ‘ਵਾਰਸ ਪੰਜਾਬ ਦੇ’ਦੀ ਹੀ ਹੈ। ਇਸ ਵਾਰ ਚੋਣ ਮੈਦਾਨ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ, ਕਾਂਗਰਸ ਦੇ ਕਰਨਬੀਰ ਸਿੰਘ ਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਅਕਾਲੀ ਦਲ ‘ਵਾਰਸ ਪੰਜਾਬ ਦੇ’ ਮਨਦੀਪ ਸਿੰਘ ਹਨ।

ਇਹ ਚੋਣ ਜਿਥੇ ਸਿਆਸੀ ਪਾਰਟੀਆ ਦਾ ਭਵਿੱਖ  ਕਰੇਗੀ ਤੈਅ

ਤਰਨ ਤਾਰਨ ਜ਼ਿਮਨੀ ਚੋਣ ਨੂੰ ਬੇਹੱਦ ਅਹਿਮ ਮੰਨਆ ਜਾ ਰਹਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਡੇਢ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸੀਟ ਬੇਹੱਦ ਵਕਾਰੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਅਗਲੀਆਂ ਚੋਣਾਂ ’ਤੇ ਪੈਣਾ ਹੈ। ਇਹ ਚੀਜ਼ ਦੂਜੀਆਂ ਧਿਰਾਂ ਉਪਰ ਲਾਗੂ ਹੁੰਦੀ ਹੈ। ਉਂਝ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਸ਼੍ਰੋਮਣੀ ਅਕਾਲੀ ਦਲ ਲਈ ਹੈ। ਜੇਕਰ ਇਸ ਪੰਥਕ ਹਲਕੇ ਤੋਂ ਵੀ ਅਕਾਲੀ ਦਲ ਨੂੰ ਹੁੰਗਾਰਾ ਨਹੀਂ ਮਿਲਦਾ ਤਾਂ ਪਹਿਲਾਂ ਹੀ ਦੋਫਾੜ ਹੋਈ ਪਾਰਟੀ ਲਈ ਸੰਕਟ ਹੋਰ ਗਹਿਰਾ ਸਕਦਾ ਹੈ।

ਲੋਕ ਮੁਦਿਆ ਤੋ ਭਾਰੀ ਹੈ ਇਸ ਚੋਣ ‘ਚ ਪੰਥਕ ਹੋਣ ਦਾ ਮੁੱਦਾ 

ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਵਿੱਚ ਪੰਥਕ ਮੁੱਦਿਆਂ ਨੂੰ ਉਭਾਰ ਰਿਹਾ ਹੈ। ਇਸ ਦੇ ਨਾਲ ਹੀ ਕਈ ਅਕਾਲੀ ਧੜਿਆਂ ਵੱਲੋਂ ਅਕਾਲੀ ਦਲ ‘ਵਾਰਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਹਮਾਇਤ ਦੇਣ ਕਰਕੇ ਹਲਕੇ ਵਿੱਚ ਮੁੱਖ ਮੁੱਦਾ ਵੀ ਪੰਥਕ ਮਸਲੇ ਬਣਦਾ ਜਾ ਰਿਹਾ ਹੈ।

ਬੇਸ਼ੱਕ ਵਿਰੋਧੀ ਧਿਰਾਂ ਸੱਤਾਧਿਰ ਨੂੰ ਵਿਕਾਸ, ਅਮਨ-ਕਾਨੂੰਨ ਦੀ ਹਾਲਤ, ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਦੇ ਮੁੱਦਿਆਂ ਉਪਰ ਘੇਰਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਗੱਲ ਮੁੜ-ਮੁੜ ਪੰਥਕ ਮੁੱਦਿਆਂ ਉਪਰ ਹੀ ਆ ਕੇ ਖੜ੍ਹਦੀ ਹੈ। ਅਕਾਲੀ ਧੜਿਆਂ ਅੰਦਰ ਬਹਿਸ ਚੱਲ ਰਹੀ ਹੈ ਕਿ ਅਸਲ ਪੰਥਕ ਧਿਰ ਕਿਹੜੀ ਹੈ।

ਉਧਰ, ਆਮ ਆਦਮੀ ਪਾਰਟੀ ਨੇ ਵੀ ਆਪਣੀ ਰਣਨੀਤੀ ਬਦਲੀ ਹੈ। ਪਾਰਟੀ ਵੱਲੋਂ ਆਪਣੇ ਕਾਰਜਕਾਲ ਦੇ ਕੰਮਾਂ ਨੂੰ ਉਭਾਰਣ ਦੇ ਨਾਲ-ਨਾਲ ਪੰਥਕ ਮੁੱਦਿਆਂ ਉਪਰ ਵੀ ਚਰਚਾ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਦੌਰਾਨ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਉਚੇਚੀ ਚਰਚਾ ਕੀਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨ੍ਹਾਂ ਸਮਾਗਮਾਂ ਲਈ ਸੱਦਾ ਪੱਤਰ ਦੇ ਰਹੇ ਹਨ। ਇਨ੍ਹਾਂ ਸ਼ਹੀਦੀ ਸਮਾਗਮਾਂ ਬਾਰੇ ਪ੍ਰਚਾਰ ਦਾ ਅਸਰ ‘ਆਪ’ ਉਪ ਚੋਣ ’ਚ ਦੇਖਣਾ ਚਾਹੁੰਦੀ ਹੈ।

 ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਅਗਨੀ ਪ੍ਰੀਖਿਆ-ਅਸਲੀ ਨਕਲੀ ਅਕਾਲੀ ਦਲ ‘ਤੇ ਲਗਾਏਗੀ ਮੋਹਰ ਇਹ ਜ਼ਿਮਨੀ ਚੋਣ

ਇਸੇ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਸੰਧੂ ਸ਼੍ਰੋਮਣੀ ਅਕਾਲੀ ਦਲ ਚੋਂ ‘ਆਪ’ ’ਚ ਆਏ ਹਨ।

ਇਸ ਚੋਣ ‘ਚ ਭਾਜਪਾ ਦਾ ਕਿਥੇ ਕਿਥੇ ਖਿੜੇਗਾ ਫੁੱਲ਼ ! ਕਈ ਕੇਦਰੀ ਤੇ ਸੂਬਾਈ ਭਾਜਪਾ ਨੇਤਾ ਵੀ ਮਾਰਨ ਲੱਗੇ ਗੇੜੀਆਂ

ਹਰਮੀਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ’ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ। ਸੰਧੂ ਨੇ ਸਾਲ 2007 ਤੇ 2012 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ। ਸਾਲ 2022 ਦੀ ਚੋਣ ’ਚ ਉਹ ‘ਆਪ’ ਉਮੀਦਵਾਰ ਤੋਂ ਹਾਰ ਗਏ ਸਨ। 

ਤਰਨ ਤਾਰਨ ਹਲਕੇ ਦੇ ਹਾਲਾਤ

ਦੱਸ ਦਈਏ ਕਿ ਤਰਨ ਤਾਰਨ ਹਲਕਾ ਜ਼ਿਆਦਾ ਪੇਂਡੂ ਪ੍ਰਭਾਵ ਵਾਲਾ ਹੈ। ਹਲਕੇ ’ਚ ਕੁੱਲ 1.93 ਲੱਖ ਵੋਟਰ ਹਨ, ਜਿਨ੍ਹਾਂ ’ਚੋਂ 1.01 ਲੱਖ ਪੁਰਸ਼ ਵੋਟਰ ਤੇ 92,240 ਔਰਤ ਵੋਟਰ ਹਨ। ਹਲਕੇ ’ਚ ਕੁੱਲ 222 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 60 ਸ਼ਹਿਰੀ ਬੂਥ ਤੇ 122 ਦਿਹਾਤੀ ਬੂਥ ਹਨ। ਤਰਨ ਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਵੋਟ ਫ਼ੈਸਲਾਕੁਨ ਸਾਬਤ ਹੋਵੇਗੀ। ਤਰਨ ਤਾਰਨ ਹਲਕਾ ਪੰਥਕ ਸੋਚ ਵਾਲਾ ਮੰਨਿਆ ਜਾਂਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News