





Total views : 5948290







Total views : 5948290ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ ਹੋ ਰਹੀ ਜਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੋਣ ਕਮਿਸ਼ਨ ਨੂੰ ਤਰਨ ਤਾਰਨ ‘ਚ ਤਇਨਾਤ ਦੋ ਡੀ.ਐਸ.ਪੀ ਸੁਖਬੀਰ ਸਿੰਘ , ਜਗਜੀਤ ਸਿੰਘ ਅਤੇ ਥਾਣਾਂ ਝਬਾਲ ਦੇ ਐਸ.ਐਚ.ਓ ਗੁਰਦੀਪ ਸਿੰਘ ਵਿਰੁੱਧ ਕੀਤੀ ਸ਼ਕਾਇਤ ‘ਚ ਇਨਾ ਅਧਿਕਾਰੀਆਂ ਨੂੰ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਖਾਸ-ਮ-ਖਾਸ ਦਸਦਿਆ ਅਸ਼ਿੱਧੇ ਰੂਪ ‘ਚ ਉਸ ਦੀ ਮਦਦ ਕਰਨ ਤੇ ਅਕਾਲੀ ਵਰਕਰਾਂ ਨੂੰ ਦਬਾਉਣ ਦੇ ਦੋਸ਼ ਲਗਾਏ ਸਨ। ਜਿਸ ਸ਼ਕਾਇਤ ਦੇ ਅਧਾਰ ‘ਤੇ ਚੋਣ ਕਮਿਸ਼ਨ ਨੇ ਦੋਨਾਂ ਡੀ.ਐਸ.ਪੀਜ ਤੇ ਥਾਣਾਂ ਮੁੱਖੀ ਝਬਾਲ ਦਾ ਤਬਾਦਲਾ ਕਰਕੇ ਇੰਸ:’ ਨਵਨੀਤ ਕੌਰ ਨੂੰ ਥਾਣਾਂ ਝਬਾਲ ਦਾ ਨਵਾਂ ਐਸ਼.ਐਚ.ਓ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਦੀ ਕਾਰਵਈ ਦਾ ਧੰਨਵਾਦ ਕਰਦਿਆ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਹਲਕੇ ਵਿਚਲੇ ਹੋਰ ਅਧਿਕਾਰੀਆਂ ਨੂੰ ਵੀ ਬਿਨਾ ਭੇਦ ਭਾਵ ਡਿਊਟੀ ਕਰਨ ਦੀ ਆਪੀਲ ਕਰਦਿਆ ਕਿਹਾ ਕਿ ਪੱਖਪਾਤੀ ਕਰਨ ਵਾਲਿਆ ਅਕਾਲੀ ਦਲ ਕਦੇ ਨਹੀ ਬਖਸ਼ੇਗਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-