ਅੱਜ ਪੰਜਾਬ ਪੁਲਿਸ ਦੇ ਇਕ ਹੋਰ ਵੱਡੇ ਅਧਿਕਾਰੀ ਦੀ ਹੋਈ ਗ੍ਰਿਫਤਾਰੀ ! ਗਲਤ ਐਫ.ਆਈ.ਆਰ ਦਰਜ ਕਰਨ ਦੇ ਮਾਮਲੇ ‘ਚ ਹੋਈ ਕਾਰਵਾਈ

4947975
Total views : 5948341

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ 

ਪੰਜਾਬ ਪੁਲਿਸ ਨੇ ਸਾਲ 2019 ਦੇ ਦਰਜ ਇਕ ਝੂਠੇ ਮੁਕੱਦਮੇ ਦੇ ਮਾਮਲੇ ਤਹਿਤ ਆਪਣੇ ਹੀ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਜਲਦ ਹੀ ਡੀ.ਜੀ.ਪੀ. ਵਲੋਂ ਖ਼ੁਲਾਸਾ ਕੀਤੇ ਜਾਣ ਦੀ ਆਸ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ’ਚ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾ ਚੁੱਕੇ ਅਤੇ ਐੱਸ.ਟੀ.ਐੱਫ਼. ਦੇ ਏ.ਆਈ.ਜੀ. ਵਜੋਂ ਸੇਵਾਵਾਂ ਨਿਭਾਉਣ ਦੌਰਾਨ ਰਛਪਾਲ ਸਿੰਘ ਵਲੋਂ ਸਾਲ 2019 ’ਚ ਆਪਣੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਇਕ ਵਿਅਕਤੀ ਖ਼ਿਲਾਫ਼ 200 ਗ੍ਰਾਮ ਨਸ਼ੀਲੇ ਪਦਾਰਥ ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ।

Share this News