





Total views : 5841289







Total views : 5841289ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਦੀ ਸਾਇੰਸ ਮਿਸਟ੍ਰੈਸ ਸ਼ੁੱਭਕਿਰਨ ਜੋ ਕਿ ਅਧਿਆਪਕ ਤੇ ਵਿਿਦਆਰਥੀ ਵਰਗ ਦੇ ਵਿੱਚ ਕਾਫੀ ਹਰਮਨ ਪਿਆਰੇ ਤੇ ਚਰਚਿਤ ਅਧਿਆਪਕ ਵਜੋਂ ਵਿਚਰ ਰਹੇ ਹਨ। ਹਾਲ ਹੀ ਵਿੱਚ ਸਕੂਲ ਪ੍ਰਬੰਧਕਾਂ ਦੇ ਵੱਲੋਂ ਸ਼ਾਨਦਾਰ ਤੇ ਬੇਹਤਰ ਤਰੀਕੇ ਦੇ ਨਾਲ ਟੀਚਰ ਡਾਇਰੀ ਲਿਖਣ ਦੇ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸਾਇੰਸ ਮਿਸਟ੍ਰੈਸ ਸ਼ੁੱਭਕਿਰਨ ਜਿੱਥੇ ਵਿਿਦਆਰਥਣਾ ਨੂੰ ਜੀ ਜਾਨ ਦੇ ਨਾਲ ਪੜਾਅ ਕੇ ਉਨ੍ਹਾਂ ਨੂੰ ਆਪਣੇ ਵਿਸ਼ੇ ਵਿੱਚ ਮੁਹਾਰਤ ਹਾਂਸਲ ਕਰਵਾ ਕੇ ਮਾਹਿਰ ਬਣਾਉਂਦੇ ਹਨ ਉਥੇ ਵਿਿਦਆਰਥਣਾ ਨੂੰ ਵੱਖ ਵੱਖ ਪ੍ਰਕਾਰ ਦੇ ਸਾਇੰਸ ਮੁਕਾਬਲਿਆਂ ਦੇ ਲਈ ਵੀ ਤਿਆਰ ਕਰਦੇ ਹਨ।
ਜਿਸ ਦੇ ਚੱਲਦਿਆਂ ਉਨ੍ਹਾਂ ਦੀਆਂ ਵਿਿਦਆਰਥਣਾ ਦੇ ਵੱਲੋਂ ਕਈ ਵੱਕਾਰੀ ਮੁਕਾਬਲੇਬਾਜੀਆਂ ਦੇ ਵਿੱਚ ਹਿੱਸਾ ਲੈਂਦੇ ਹੋਏ ਸਨਮਾਨ ਚਿੰਨ੍ਹ, ਪ੍ਰਸ਼ੰਸ਼ਾ ਪੱਤਰ, ਟ੍ਰਾਫੀਆ ਤੇ ਮੈਡਲ ਹਾਂਸਲ ਕੀਤੇ ਹਨ। ਸਾਇੰਸ ਵਿਸ਼ੇ ਨਾਲ ਸਬੰਧਤ ਪ੍ਰਯੋਗਾਂ, ਪੇਸ਼ਕਾਰੀਆਂ ਤੇ ਸਮੱਗਰੀ ਨੂੰ ਵੀ ਲੈ ਕੇ ਮੈਡਮ ਸ਼ੁੱਭਕਿਰਨ ਕਾਫੀ ਉਤਸ਼ਾਹਿਤ ਤੇ ਸਰਗਰਮ ਰਹਿੰਦੇ ਹਨ। ਆਪਣੇ ਵਿਸ਼ੇ ਨੂੰ ਲੈ ਕੇ ਵਿਿਦਆਰਥਣਾ ਦੇ ਵਿੱਚ ਰੂਚੀ ਪੈਦਾ ਕਰਨ ਦੇ ਮਾਮਲੇ ਤੇ ਵੀ ਸੁਹਿਰਦਤਾ ਤੇ ਸੰਜੀਦਗੀ ਦੇ ਨਾਲ ਵਿਚਰਨਾ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹਨ। ਕਲਾਸਾਂ ਲਗਾਉਣ ਨੂੰ ਵੀ ਉਹ ਪਹਿਲ ਕਦਮੀ ਦਿੰਦੇ ਹਨ। ਵਿਿਦਆਰਥਣਾ ਵੱਲੋਂ ਪੁੱਛੇ ਗਏ ਸਵਾਲਾਂ ਤੇ ਗੰਭੀਰਤਾ ਨਾਲ ਸਹੀ ਉਤਰ ਦੇਣਾ ਤੇ ਸਮਝਾਉਣਾ ਵੀ ਉਨ੍ਹਾਂ ਦੇ ਹਿੱਸੇ ਆਇਆ ਹੈ। ਅਧਿਆਪਕ ਡਾਇਰੀ ਲਿਖਣ ਦੇ ਮਾਮਲੇ ਤੇ ਉਨ੍ਹਾਂ ਦੱਸਿਆ ਕਿ ਇਹ ਵਿੱਦਿਅਕ ਅਦਾਰੇ ਦੀ ਕਾਰਜਸ਼ੈਲੀ ਤੇ ਵਿਿਦਆਰਥਣਾ ਦੇ ਸੁਨਿਹਰੀ ਭਵਿੱਖ ਦੇ ਨਾਲ ਜੁੜਿਆ ਅਹਿਮ ਕਾਰਜ ਹੈ। ਇਸ ਤੋਂ ਬਹੁਤ ਕੁੱਝ ਸਿੱਖਣ, ਵੇਖਣ ਤੇ ਜਾਂਚਣ ਨੂੰ ਮਿਲਦਾ ਹੈ। ਇਹ ਇੱਕ ਅਜਿਹਾ ਦਸਤਾਵੇਜ ਜੋ ਵਿਿਦਆਰਥਣਾ ਅਤੇ ਅਧਿਆਪਕਾਂ ਦੇ ਵਿੱਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਅਤੇ ਸਕੂਲ ਮੁੱਖੀ ਮੈਡਮ ਨਵਦੀਪ ਕੌਰ ਗਿੱਲ ਦੇ ਧੰਨਵਾਦੀ ਹਨ। ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਆਪਣੀ ਜ਼ਿੰਮੇਵਾਰੀ ਤੇ ਵਿਸ਼ੇ ਵਿੱਚ ਮੁਹਾਰਤ ਹਾਂਸਲ ਹਨ। ਜਿਕਰਯੋਗ ਹੈ ਕਿ ਇੱਕ ਹੋਣਹਾਰ ਤੇ ਕਾਬਿਲ ਅਧਿਆਪਕਾ ਸ਼ੁੱਭਕਿਰਨ ਸਮੁੱਚੇ ਵਰਗਾਂ ਦੇ ਵਿੱਚ ਹਰਮਨ ਪਿਆਰੇ ਤੇ ਸਤਿਕਾਰਤ ਹਸਤੀ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-