





Total views : 5915173







Total views : 5915173ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਤਰਨਤਾਰਨ ਜ਼ਿਮਨੀ ਚੋਣ ਅਜੇ ਨਿਬੜੀ ਨਹੀਂ ਹੈ ਕਿ ਪੰਜਾਬ ‘ਚ ਇੱਕ ਹੋਰ ਜ਼ਿਮਨੀ ਚੋਣ ਦੇ ਆਸਾਰ ਬਣਦੇ ਵਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਦੇ ਹਲਕੇ ਖਡੂਰ ਸਾਹਿਬ ਤੋਂ ਮੁੜ ਉਪ ਚੋਣ ਦੀਆਂ ਕਿਆਸਰਾਈਆਂ ਹਨ। ਦੱਸ ਦਈਏ ਕਿ ਵਿਧਾਇਕ ਨੂੰ ਤਰਨਤਾਰਨ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਭਲਕੇ 28 ਅਕਤੂਬਰ ਨੂੰ ਮੰਗਲਵਾਰ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਵੇਗੀ।
ਸੂਤਰਾਂ ਅਨੁਸਾਰ, ਜੇਕਰ ਇਸ ਸੁਣਵਾਈ ਦੌਰਾਨ ਹਾਈਕੋਰਟ ਵੱਲੋਂ ਵਿਧਾਇਕ ਨੂੰ ਸਜ਼ਾ ਖਿਲਾਫ਼ ਸਟੇਅ ਨਹੀਂ ਮਿਲਦੀ ਹੈ ਤਾਂ ਉਹ ਵਿਧਾਇਕ ਵੱਜੋਂ ਅਯੋਗ ਕਰਾਰ ਹੋ ਜਾਣਗੇ। ਲਾਲਪੁਰਾ ਦੀ ਵਿਧਾਇਕ ਰਿਪ੍ਰੈਜ਼ੈਂਟੇਸ਼ਨ ਆਫ਼ ਦ ਪੀਪਲ ਐਕਟ 1951 ਦੀ ਧਾਰਾ 8(3) ਤਹਿਤ ਖੁੱਸ ਜਾਵੇਗੀ, ਜਿਸ ਪਿੱਛੋਂ ਖਡੂਰ ਸਾਹਿਬ ਸੀਟ ਖਾਲੀ ਹੋ ਜਾਵੇਗੀ।ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਲਾਲਪੁਰਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਜ਼ਾ ‘ਤੇ ਰੋਕ ਨਹੀਂ ਲਗਾਈ ਜਾਂਦੀ, ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗੁਆ ਸਕਦੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
