





Total views : 5841186







Total views : 5841186ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਲੱਡੂ,ਬੱਬੂ ਬੰਡਾਲਾ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਸ਼ੌ੍ਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਮੈਬਰ ਪਾਰਲੀਮੈਟ ਬੀਬਾ ਹਰਸਿਮਰਤ ਬਾਦਲ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਤੇ ਤਰਨ ਤਾਰਨ ‘ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਪੰਜਾਬ ਦੀ ਆਪ ਤੇ ਸਰਕਾਰ ਤੇ ਉਸਦੇ ਉਮੀਦਵਾਰ ਨੂੰ ਆੜੇ ਹੱਥੀ ਲੈਦਿਆਂ ਮੁੱਖ ਮੰਤਰੀ ਦੇ ਕਿਰਦਾਰ ‘ਤੇ ਵੀ ਨਿਸ਼ਾਨੇ ਸਾਧੇ।
ਬੀਬਾ ਬਾਦਲ ਦੀ ਆਮਦ ਨਾਲ ਚੋਣ ਮੁਹਿੰਮ ਨੂੰ ਮਿਲੇਗਾ ਭਾਰੀ ਬੱਲ-ਪ੍ਰਿੰ: ਰੰਧਾਵਾ
ਬੀਬਾ ਬਾਦਲ ਨੇ ਕਿਹਾ ਜਿਹੜੀਆ ਸਹੂਲਤਾਂ ਅਕਾਲੀ ਸਰਕਾਰ ਨੇ ਲੋਕਾਂ ਨੂੰ ਦਿੱਤੀਆ ਸਨ, ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਬੀਬਾ ਬਾਦਲ ਨੇ ਪ੍ਰਿੰਸੀਪਲ ਰੰਧਾਵਾ ਨੂੰ ਜਿਤਾਉਣ ਦੀ ਆਪੀਲ ਕਰਦਿਆ ਕਿਹਾ ਕਿ ਇਹ ਜਿੱਤ 2027 ਵਿੱਚ ਅਕਾਲੀ ਸਰਕਾਰ ਦਾ ਮੁੱਢ ਬੰਨੇਗੀ । ਉਨਾਂ ਨੇ ਤਰਨ ਤਾਰਨ ਹਲਕੇ ਦੇ ਲੋਕਾਂ ਨੂੰ ਅਣਖੀ ਦਸਦਿਆ ਕਿਹਾ ਕਿ ਰੰਗਲੇ ਪੰਜਾਬ ਨੂੰ ਕੰਗਲਾ ਬਨਾਉਣ ਵਾਲੀ ਸਰਕਾਰ ਨੂੰ ਗਲੋ ਲਹਾਉਣ ਲਈ ਅਕਾਲੀ ਉਮੀਦਵਾਰ ਬੀਬੀ ਰੰਧਾਵਾ ਨੂੰ ਜਿਤਾਉਣ ਦੀ ਆਪੀਲ ਕੀਤੀ।ਇਸ ਸਮੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅਤੇ ਉਨਾਂ ਦੀ ਧੀ ਕੰਚਨਪ੍ਰੀਤ ਕੌਰ ਤੋ ਇਲਾਵਾ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ, ਪਰਮਜੀਤ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ ਅਤੇ ਪਰਮਜੀਤ ਸਿੰਘ ,ਮੱਖਣ ਸਿੰਘ ਲਾਲਕਾ, ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਗੁਰਸੇਵਕ ਸਿੰਘ ਸ਼ੇਖ ਅਤੇ ਰਾਜਵਿੰਦਰ ਸਿੰਘ ਧਰਮਕੋਟ , ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ , ਗਗਨਦੀਪ ਸੰਘ ਖੰਡੇਬਾਦ ,ਚੇਅਰਮੈਨ ਹਰਵੰਤ ਸਿੰਘ ਝਬਾਲ, ਜ: ਸਵਰਨ ਸਿੰਘ ਹਰੀਪੁਰਾ ਆਦਿ ਪ੍ਰਮੁੱਖ ਅਕਾਲੀ ਆਗੂ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
