





Total views : 5839824







Total views : 5839824ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ ਬਾਰਡਰ ਨਿਊਜ ਸਰਵਿਸ
ਕਹਿੰਦੇ ਹਨ ਸਿਆਸਤ ਦੇ ਪਿੜ ‘ਚ ਕੋਈ ਕਿਸੇ ਦਾ ਸਕਾ ਨਹੀ ਹੁੰਦਾ ਅਤੇ ਅਜਿਹਾ ਅੱਜ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਹੋਈ ਭਰਵੀ ਚੋਣ ਰੈਲੀ’ਚ ਵੇਖਣ ‘ਚ ਆਏ ਜਿਥੇ ਸਟੇਜ ਤੇ ਮਰਹੂਮ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੀ ਧਰਮਪਤਨੀ ਨਵਜੋਤ ਕੌਰ ਚੋਣ ਰੈਲੀ ‘ਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠੇ ਨਜਰ ਨਹੀ ਸਗੋ ਉਨਾਂ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਵ: ਡਾ: ਸੋਹਲ ਨੂੰ ਇਹੀ ਸੱਚੀ ਸਰਧਾਂਜਲੀ ਹੋਵੇਗੀ ਕਿ ਜਿਸ ਨੂੰ ਪਾਰਟੀ ਨੇ ਟਿਕਟ ਦਿੱਤੀ ਉਸ ਨੂੰ ਜਿਤਾਅ ਕੇ ਵਿਧਾਨ ਸਭਾ ‘ਚ ਭੇਜਿਆ ਜਾਏ , ਜਿਸ ਤੋ ਸਾਫ ਜਾਹਰ ਸੀ ਕਿ ਉਹ ਆਪ ਵਲੋ ਟਿਕਟ ਨਾਲ ਨਿਵਾਜੇ ਗਏ ਸ: ਹਰਮੀਤ ਸਿੰਘ ਸੰਧੂ ਨੂੰ ਜਿਤਾਉਣ ਦੀ ਆਪੀਲ ਕਰ ਰਹੇ ਸਨ।
ਦੂਜੇ ਪਾਸੇ ਸਵ: ਡਾ: ਕਸ਼ਮੀਰ ਸਿੰਘ ਸੋਹਲ ਦੇ ਪੀ.ਏ ਅਤੇ ਰਿਸ਼ਤੇਦਾਰੀ ‘ਚੋ ਭਾਣਜਾ ਲਗਦੇ ਕੋਮਲਪ੍ਰੀਤ ਸਿੰਘ ਨੂੰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਲੋ ਦਿੱਤੀ ਟਿਕਟ ਰਾਸ ਨਹੀ ਆਈ ਤੇ ਉਨਾਂ ਵਲੋ ਅਜਾਦ ਉਮੀਦਵਾਰ ਵਜੋ ਦਾਖਲ ਕੀਤੇ ਗਏ ਸਹੀ ਪਾਏ ਜਾਣ ‘ਤੇ ਉਨਾਂ ਨੂੰ ਚੋਣ ਅਧਿਕਾਰੀ ਵਲੋ ਅਜਾਦ ਉਮੀਦਵਾਰ ਵਜੋ ਘੋਸ਼ਿਤ ਕਰ ਦਿੱਤਾ ਹੈ, ਕਿਉਕਿ ਅੱਜ ਕਾਗਜ ਵਾਪਿਸ ਲੈਣ ਦਾ ਆਖਰੀ ਦਿਨ ਸੀ ਪਰ ਕੋਮਲਪ੍ਰੀਤ ਨੇ ਆਪਣੇ ਕਾਗਜ ਵਾਪਿਸ ਨਹੀ ਲਏ। ਜਿਸ ਕਰਕੇ ਜਿਥੇ ਡਾ: ਸੋਹਲ ਦੀ ਪਤਨੀ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ । ਜਿਸ ਨੂੰ ਸਿਆਸੀ ਮਾਹਰ ਵੱਖ ਵੱਖ ਨਜਰੀਏ ਨਾਲ ਵੇਖ ਰਹੇ ਕਿ ਪਾਰਟੀ ਜਾਂ ਤਾ ਕੋਮਲਪ੍ਰੀਤ ਨੂੰ ਨਾਲ ਲੈਣਾ ਠੀਕ ਨਹੀ ਸਮਝਦੀ ਜਾਂ ਉਹ ਕਿਸੇ ਵਿਰੋਧੀ ਧਿਰ ਦੇ ਹੱਥੀ ਚੜੇ ਹੋਏ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-