





Total views : 5839747







Total views : 5839747ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਦਇਆ ਸਿੰਘ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਝਬਾਲ ਵਿਖੇ ਖੋਹਲੇ ਗਏ ਉਪ ਚੋਣ ਦਫਤਰ ਦੇ ਉਦਘਾਟਨੀ ਸਮਾਗਮ ਵਿੱਚ ਪੁੱਜੇ ਸੂਬਾ ਪ੍ਰਧਾਨ ਰਮਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ,ਚੋਣ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਸਾਬਕਾ ਡਿਪਟੀ ,ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ,ਨੇ ਹਾਜਰੀਨ ਕਾਂਗਰਸੀ ਆਗੂਆ ਤੇ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਚੋਣ ਕਰਨਬੀਰ ਸਿੰਘ ਬੁਰਜ ਦੀ ਬਜਾਏ ਉਹ ਆਪਣੀ ਸਮਝ ਕੇ ਲੜਨ ਉਨਾਂ ਨੁ ਕਿਹਾ ਕਿ ਜੋ ਉਤਸ਼ਾਹ ਕਾਂਗਰਸੀ ਵਰਕਰਾਂ ‘ਚ ਇਸ ਚੋਣ ਪ੍ਰਤੀ ਪਾਇਆ ਜਾ ਰਿਹਾ ਹੈ, ਉਹ ਜਿੱਤ ਦਾ ਪ੍ਰਤੀਕ ਹੈ।
ਬੁਰਜ ਦੀ ਜਿੱਤ ਪੱਕੀ,ਐਲਾਨ ਹੋਣਾ ਬਾਕੀ-ਕਾਂਗਰਸੀ ਆਗੂਆ ਦਾ ਦਾਅਵਾ

ਮੈਬਰ ਪਾਰਲੀਮੈਟ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਇਹ ਸੀਟ ਸ਼ਾਨ ਨਾਲ ਜਿੱਤ ਕੇ ਸਾਲ 2027 ਵਿੱਚ ਪੰਜਾਬ ‘ਚ ਸਥਿਰ ਸਰਕਾਰ ਬਨਾਉਣ ਦਾ ਨੀਹ ਪੱਥਰ ਰੱਖੇਗੀ; ਇਸ ਸਮੇ ਹਾਜਰੀਨ ‘ਚ ਸਾਬਕਾ ਵਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ,ਕੁਲਬੀਰ ਸਿੰਘ ਜੀਰਾ, ਸਾਬਕਾ ਵਜੀਰ ਸ੍ਰੀ ਅਲਿ ਜੋਸ਼ੀ, ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਕਾਂਗੜ, ਮਨਿੰਦਰਪਾਲ ਸਿੰਘ ਪਲਾਸੌਰ,ਡਾ: ਰਾਜਕੁਮਾਰ ਵੇਰਕਾ ਬਲਾਕ ਪ੍ਰਧਾਨ ਜਗਮੀਤ ਸਿੰਘ ਗੰਡੀ ਵਿੰਡ, ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਸਾਬਕਾ ਡਾਇਰੈਕਟਰ ਹਰਸ਼ਰਨ ਸਿੰਘ ਮੱਲਾ੍ਸੋਹਲ, ਨੌਨਿਹਾਲ ਸਿੰਘ ਕਸੇਲ ,ਰਾਜਬੀਰ ਸਿੰਘ ਭੁੱਲਰ, ਅਸ਼ਵਨੀ ਪੱਪੂ, ਸ੍ਰੀ ਰਮਨ ਬਖਸ਼ੀ ਠੇਕੇਦਾਰ ਰਤਨ ਸਿੰਘ ਸੋਹਲ,ਮਿਲਖਾ ਸਿੰਘ ਮੱਜੂਪੁਰ,ਝਬਾਲ ਖਾਮ ਦੇ ਸਾਬਕਾ ਸਰਪੰਚ ਨਰਿੰਦਰਪਾਲ ਪੱਪਾ, ਸੰਜੀਵ ਸੂਦ ਤੋ ਬਲਾਕ ਗੰਡੀ ਵਿੰਡ ਤੇ ਤਰਨ ਤਾਰਨ ਦੇ ਕਾਂਗਰਸੀ ਪੰਚਾਂ/ਸਰਪੰਚਾਂ ਤੋ ਇਲਾਵਾ ਵੱਡੀ ਗਿਣਤੀ ‘ਚ ਤਰਨ ਤਾਰਨ ਸ਼ਹਿਰ ਦੇ ਸ਼ਹਿਰੀ ਹਾਜਰ ਸਨ।
ਅੰਤ ਵਿੱਚ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦਾ ਇਥੇ ਪੁੱਜਣ ‘ਤੇ ਧੰਨਵਾਦ ਕਰਦਿਆ ਕਿਹਾ ਕਿ ਜਿਸ ਉਤਸ਼ਾਹ ਨਾਲ ਉਨਾਂ ਦੀ ਚੋਣ ਮਹਿੰਮ ‘ਚ ਕਾਂਗਰਸੀ ਵਰਕਰਾਂ ਤੇ ਆਗੂਆਂ ਵਲੋ ਉਤਸ਼ਾਹ ਵਿਖਾਇਆ ਜਾ ਰਿਹਾ ਉਸ ਲਈ ਉਨਾ ਦਾ ਰੋਮ ਰੋਮ ਹਮੇਸ਼ਾ ਰਿਣੀ ਰਹੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-