





Total views : 5948346







Total views : 5948346ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ

ਜਦੋਂਕਿ ਉਹ ਆਪਣੇ ਪਤੀ ਦੇ ਪੈਸੇ ਚੋਰੀ ਕਰਕੇ ਪ੍ਰੇਮੀ ਜੀਜੇ ਨਾਲ ਫਰਾਰ ਵੀ ਹੋ ਗਈ। ਉਸਨੇ ਰਿਸ਼ਤੇਦਾਰਾਂ ਨੂੰ ਨਾਲ ਲੈਕੇ ਪੰਚਾਇਤ ਰਾਹੀਂ ਘਰ ਆਉਣ ਲਈ ਕਿਹਾ ਪਰ ਉਹ ਆਪਣੇ ਜੀਜੇ ਨੂੰ ਨਾ ਛੱਡਣ ’ਤੇ ਬਜਿੱਦ ਰਹੀ। ਵਾਰ ਵਾਰ ਉਸ ਨੂੰ ਘਰ ਆਉਣ ਲਈ ਕਹੇ ਜਾਣ ਦੀ ਰੰਜਿਸ਼ ਤਹਿਤ ਪਤਨੀ ਨੇ ਆਪਣੇ ਆਸ਼ਿਕ ਜੀਜੇ ਅਤੇ ਉਸਦੇ ਸਾਥੀਆਂ ਨੂੰ ਨਾਲ ਲੈ ਕੇ ਸ਼ਮਸ਼ੇਰ ਸਿੰਘ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਿਰ ’ਚ ਦਾਤਰ ਲੱਗਣ ਕਾਰਨ ਸ਼ਮਸ਼ੇਰ ਸਿੰਘ ਸ਼ੇਰਾ ਦੀ ਮੌਤ ਹੋ ਗਈ। ਦੱਸ ਦਈਏ ਕਿ ਸ਼ਮਸ਼ੇਰ ਸਿੰਘ ਸ਼ੇਰਾ ਉੱਪਰ ਇਹ ਹਮਲਾ ਪੱਟੀ ਦੇ ਬਜਾਰ ਵਿਚ 19 ਅਕਤੂਬਰ ਨੂੰ ਕੀਤਾ ਗਿਆ ਸੀ ਅਤੇ ਸਿਰ ਵਿਚ ਦਾਤਰ ਲੱਗਣ ਕਾਰਨ ਗੰਭੀਰ ਜਖਮੀ ਹੋਏ ਸ਼ਮਸ਼ੇਰ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਦੋਂਕਿ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਸ਼ਮਸ਼ੇਰ ਸਿੰਘ ਸ਼ੇਰਾ ਦੀ ਪਤਨੀ ਮਨਦੀਪ ਕੌਰ, ਉਸਦੇ ਜੀਜਾ ਗੁਰਲਾਲ ਸਿੰਘ ਵਾਸੀ ਦੂਹਲ ਕੋਹਨਾ, ਗੁਰਲਾਲ ਸਿੰਘ ਦੇ ਲੜਕੇ ਜੈਦੀਪ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪੱਟੀ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਸ਼ੇਰਾ ਦੇ ਭਰਾ ਬਖਸ਼ੀਸ਼ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ।ਜਿਸ ਨੂੰ ਕਤਲ ਦੀਆਂ ਧਰਾਵਾਂ ‘ਚ ਬਦਲ ਦਿੱਤਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-