ਪੁਲਿਸ ਰਿਕਾਰਡ ਲੈਕੇ ਆਏ ਥਾਂਣੇਦਾਰ ਦੀ ਅਦਾਲਤੀ ਕੰਪਲੈਕਸ ਹੋਈ ਕੁੱਟਮਾਰ ! ਪੁਲਿਸ ਨੇ ਕੇਸ ਦਰਜ ਕਰਕੇ ਇਕ ਦੋਸ਼ੀ ਕੀਤਾ ਗ੍ਰਿਫਤਾਰ

4877952
Total views : 5839914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ, ਦਇਆ ਸਿੰਘ

 ਤਰਨਤਾਰਨ ਵਿਚ ਅਦਾਲਤੀ ਕੰਪਲੈਕਸ ‘ਚ ਰਿਕਾਰਡ ਲੈ ਕੇ ਪੁੱਜੇ ਏਐੱਸਆਈ ਕਸ਼ਮੀਰ ਸਿੰਘ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਵਿਚ ਏਐੱਸਆਈ ਗੰਭੀਰ ਜ਼ਖਮੀ ਹੋ ਗਿਆ। ਇੰਨਾ ਹੀ ਨਹੀਂ ਏਐੱਸਆਈ ਨੂੰ ਵਰਦੀ ਪਾੜ੍ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਾਂ ਗਈਆਂ।ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਸਵਾ 9 ਵਜੇ ਥਾਣਾ ਕੱਚਾ ਪੱਕਾ ਵਿਖੇ ਦਰਜ ਆਬਕਾਰੀ ਐਕਟ ਕੇਸ ਤਹਿਤ ਸਾਹਿਬ ਸਿੰਘ ਦਾ ਰਿਕਾਰਡ ਅਦਾਲਤ ‘ਚ ਦੇਣ ਲਈ ਪੱਟੀ ਦੇ ਕੋਰਟ ਕੰਪਲੈਕਸ ਆਇਆ ਸੀ।

ਅਦਾਲਤ ‘ਚ ਉਸ ਦੇ ਪਿੰਡ ਦਾ ਰਤਨ ਸਿੰਘ ਵੀ ਥਾਣਾ ਸਦਰ ਪੱਟੀ ‘ਚ ਦਰਜ ਕੇਸ ਤਹਿਤ ਗਵਾਹੀ ਦੇਣ ਆਇਆ ਹੋਇਆ ਸੀ ਜਿਸ ਨਾਲ ਸਿਕੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਹਰਦੇਵ ਸਿੰਘ ਤੇ ਹਰਭਜਨ ਸਿੰਘ ਵਾਸੀ ਪਿੰਡ ਧਾਰੀਵਾਲ ਆਏ ਹੋਏ ਸਨ। ਉਸ ਨੇ ਦੱਸਿਆ ਕਿ ਸਿਕੰਦਰਜੀਤ ਸਿੰਘ ਸਮੇਤ ਸਾਰੇ ਜਾਣੇ ਉਸ ਦੇ ਗਲ ਪੈ ਗਏ ਤੇ ਉਸ ਦੀ ਵਰਦੀ ਪਾੜ ਦਿੱਤੀ ਜਦੋਂਕਿ ਕੁੱਟਮਾਰ ਕਰ ਕੇ ਉਸ ਦੇ ਸੱਟਾਂ ਵੀ ਮਾਰੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਤਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂਕਿ ਹੋਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News