





Total views : 5839899







Total views : 5839899ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਦਇਆ ਸਿੰਘ
ਲੰਘੀ ਦੀਵਾਲੀ ਵਾਲੀ ਰਾਤ ਜਿਥੇ ਆਮ ਲੋਕਾਂ ਦੇ ਘਰਾਂ ‘ਚ ਖੁਸ਼ੀ ਦੇ ਦੀਵੇ ਜੱਲ ਰਹੇ ਸਨ,ਤਾਂ ਉਥੇ ਝਬਾਲ ਵਿਖੇ ਅੰਮ੍ਰਿਤਸਰ ਰੋਡ ‘ਤੇ ਸਥਿਤ ਚੇਅਰਮੈਨ ਰਮਨ ਕੁਮਾਰ ਜਿੰਨਾ ਦੀ ਪਤਨੀ ਝਬਾਲ ਪੁੱਖਤਾ ਤੋ ਸਰਪੰਚ ਹਨ ਉਨਾਂ ਦੇ ‘ਰਮਨ ਕੁਮਾਰ ਐਡ ਸੰਜ’ ਦੀ ਨਾਮ ਦੇ ਸਨੈਟਰੀ ਸਟੋਰ ਅੰਦਰੋ ਅੱਗ ਦੇ ਭਾਂਬੜ ਨਿਕਲਣ ਦੀ ਖਬਰ ਪ੍ਰਕਾਸ਼ ਵਿੱਚ ਆਈ ਹੈ। ਜਿਸ ਸਬੰਧੀ ਗੱਲ ਕਰਦਿਆ ਚੇਅਰਮੈਨ ਰਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਵਰਕਰਾਂ ਨਾਲ ਦੀਵਾਲੀ ਦੀਆਂ ਖੁਸ਼ੀਆ ਸਾਂਝੀਆ ਕਰਕੇ ਰੋਜ ਵਾਂਗ ਦੁਕਾਨ ਬੰਦ ਕਰਕੇ ਆਪਣੇ ਘਰ ਪ੍ਰੀਵਾਰ ਨਾਲ ਮਿਲਕੇ ਦੀਵਾਲੀ ਮਨਾ ਰਹੇ ਸਨ ਤਾਂ ਗੁਆਂਢੀਆਂ ਵਲੋ ਉਨਾਂ ਦੀ ਦੁਕਾਨ ਅੰਦਰੋ ਧੂੰਆਂ ਨਿਕਲਣ ਦਾ ਫੌਨ ਕੀਤੇ ਜਾਣ ‘ਤੇ ਜਦ ਉਹ ਮੌਕੇ ਤੇ ਪੁੱਜੇ ਤਾਂ ਧੂੰਆਂ ਅੱਗ ਵਿੱਚ ਤਬਦੀਲ ਹੋ ਚੁੱਕਾ ਸੀ।
ਜਿਸ ‘ਤੇ ਤਰੁੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਪੁੱਜੀਆ ਦੋ ਗੱਡੀਆ ਵਲੋ ਲੰਮੀ ਜਦੋ ਜਾਹਿਦ ਤੋ ਬਾਅਦ ਅੱਗ ‘ਤੇ ਜਦੋ ਕਾਬੂ ਪਾਇਆ ਗਿਆ ਤਾਂ ਉਦੋ ਤੱਕ ਉਨਾਂ ਦਾ ਦੁਕਾਨ ਅੰਦਰ ਪਿਆ ਕਰੋੜਾਂ ਰੁਪਏ ਮੁੱਲ ਦਾ ਸੈਨਟਰੀ ਦਾ ਸਮਾਨ , ਪਲਾਸਟਿਕ ਪਾਈਪਾਂ, ਰੰਗ ਰੋਗਨ ਆਦਿ ਸੜਕੇ ਸੁਆਹ ਹੋ ਚੁੱਕਾ ਸੀ ।
ਘਟਨਾ ਦਾ ਪਤਾ ਲੱਗਦਿਆ ਹੀ ਸਥਾਨਿਕ ਪੁਲਿਸ ਵਲੋ ਮੌਕੇ ਤੇ ਪੁੱਜ ਕੇ ਜਿਥੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਥੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ,ਹਰਸ਼ਰਨ ਸਿੰਘ ਮੱਲਾ, ਮਿਲਖਾ ਸਿੰਘ ਮੱਜੂਪੁਰ, ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਤੋ ਇਲਾਵਾ ਹਲਕੇ ਦੇ ਵੱਖ ਵੱਖ ਸਿਆਸੀ ਲੋਕਾ ਵਲੋ ਪਾਰਟੀ ਪੱਧਰ ਤੋ ਉਪਰ ਉਠਕੇ ਚੇਅਰਮੈਨ ਰਮਨ ਕੁਮਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
