ਤੱਤਕਲੀਨ ਐਸ.ਐਚ.ਓ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਹੋਇਆ ਕੇਸ ਦਰਜ

4912970
Total views : 5895090

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਫਿਲੌਰ/ਬੀ.ਐਨ.ਈ ਬਿਊਰੋ 

ਨਾਬਾਲਗ਼ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਇਨਸਾਫ਼ ਦਿਵਾਉਣ ਦੀ ਥਾਂ ਖ਼ੁਦ ਪੀੜਤਾ ਤੇ ਉਸ ਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਥਾਣਾ ਫਿਲੌਰ ਦੇ ਇੰਚਾਰਜ ਸਬ-ਇੰਸਪੈਕਟਰ ਭੂਸ਼ਣ ਕੁਮਾਰ ਵਿਰੁਧ ਥਾਣਾ ਫਿਲੌਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। 

ਦੱਸ ਦਈਏ ਕਿ ਕੇਸ ਦਰਜ ਹੋਣ ਤੋਂ ਬਾਅਦ ਸਬ-ਇੰਸਪੈਕਟਰ ਭੂਸ਼ਣ ਕੁਮਾਰ ਫ਼ਰਾਰ ਹੈ ਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਭਾਲ ’ਚ ਲੱਗੀ ਹੋਈ ਹੈ। ਇਸ ਦਫ਼ਤਰ ’ਚ ਖ਼ੁਦ ਭੂਸ਼ਣ ਕੁਮਾਰ ਮੁਲਜ਼ਮਾਂ ਵਿਰੁਧ ਪ੍ਰੈੱਸ ਕਾਨਫ਼ਰੰਸ ਕਰਦਾ ਸੀ, ਉਸੇ ਕਮਰੇ ’ਚ ਡੀ.ਐਸ.ਪੀ. ਸਰਵਨ ਸਿੰਘ ਬਲ ਨੇ ਉਸ ਵਿਰੁਧ ਪ੍ਰੈੱਸ ਕਾਨਫ਼ਰੰਸ ਕੀਤੀ।

ਡੀ.ਐਸ.ਪੀ. ਸਰਵਨ ਸਿੰਘ ਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਬ ਇੰਸਪੈਕਟਰ ਭੂਸ਼ਣ ਕੁਮਾਰ ਨੇ ਥਾਣਾ ਫਿਲੌਰ ਦੇ ਇੰਚਾਰਜ ਰਹਿੰਦੇ ਹੋਏ ਅਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਿਆ। ਉਸ ਨੇ ਜਬਰ ਜਨਾਹ ਦੇ ਕੇਸ ’ਚ ਨਾਬਾਲਗ਼ ਨੂੰ ਇਨਸਾਫ਼ ਦਿਵਾਉਣ ਦੀ ਥਾਂ ਉਸ ਨੂੰ ਤੇ ਉਸ ਦੀ ਮਾਂ ਨੂੰ ਫ਼ੋਨ ਕਰ ਕੇ ਸੱਦਿਆ ਤੇ ਸ਼ੋਸ਼ਣ ਕੀਤਾ। ਮਿਲੀ ਜਾਣਕਾਰੀ ਅਨੁਸਾਰ ਕਾਲ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਇਕ ਹੋਰ 22 ਸਾਲਾ ਕੁੜੀ ਨੇ ਵੀ ਭੂਸ਼ਣ ਕੁਮਾਰ ’ਤੇ ਜਬਰ ਜਨਾਹ ਦੇ ਗੰਭੀਰ ਦੋਸ਼ ਲਾਏ। ਉਸ ਕੁੜੀ ਨੇ ਕਿਹਾ ਕਿ ਭੂਸ਼ਣ ਕੁਮਾਰ ਜਾਂਚ ਦੇ ਬਹਾਨੇ ਉਸ ਦੇ ਘਰ ਆਇਆ ਸੀ, ਜਿੱਥੇ ਉਸ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਤੇ ਬਾਅਦ ’ਚ ਫ਼ੋਨ ’ਤੇ ਭੱਦੀ ਭਾਸ਼ਾ ਵਰਤ ਕੇ ਇਕੱਲੇ ਮਿਲਣ ਲਈ ਦਬਾਅ ਬਣਾਉਣ ਲੱਗ ਪਿਆ। ਉਸ ਨੇ ਵੀ ਗੱਲਬਾਤ ਦੀ ਰਿਕਾਰਡਿੰਗ ਪੁਲਿਸ ਨੂੰ ਸਬੂਤ ਵਜੋਂ ਸੌਂਪ ਦਿਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਸ਼ਿਕਾਇਤਾਂ ਦੀ ਪੁਸ਼ਟੀ ਕਰ ਕੇ ਭੂਸ਼ਣ ਕੁਮਾਰ ਵਿਰੁਧ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News