





Total views : 5895241







Total views : 5895241ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਸ਼ੌ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸ਼ੀਪਲ ਸੁਖਵਿੰਦਰ ਕੌਰ ਦੀ ਸ਼ਾਨਾਮੱਤੀ ਜਿੱਤ ਦਾ ਦਾਅਵਾ ਕਰਦਿਆ ਸਾਬਕਾ ਪੁਲਿਸ ਅਧਿਕਾਰੀ ਤੇ ਅਕਾਲੀ ਆਗੂ ਸ: ਕਾਬਲ ਸਿੰਘ ਹਜਰਾ(ਚਾਚੋਵਾਲੀ) ਨੇ ਦੱਸਿਆ ਕਿ ਤਰਨ ਤਾਰਨ ਹਲਕੇ ਦੇ ਲੋਕ ਬੀਬੀ ਰੰਧਾਵਾ ਨੂੰ ਧਰਮੀ ਫੌਜੀ ਦੀ ਪਤਨੀ ਹੋਣ ਕਰਕੇ ਭਾਰੀ ਮਾਨ ਦੇ ਰਹੇ ਹਨ।
ਚੋਣ ਮੁਹਿੰਮ ‘ਚ ਸ਼ਮੂਲੀਅਤ ਕਰਨ ਤੋ ਪਹਿਲਾ ਉਨਾਂ ਨੇ ਬੀਬੀ ਰੰਧਾਵਾ ਤੇ ਉਨਾਂ ਦੀ ਧੀ ਕੰਚਨਪ੍ਰੀਤ ਕੌਰ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਸਿਰਪਾਓ ਭੇਟ ਕਰਦਿਆ ਹਰ ਤਰਾਂ ਦੀ ਸੰਭਵ ਮਦਦ ਕਰਨ ਦਾ ਵਿਸ਼ਵਾਸ ਦੁਆਇਆ । ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ: ਕਾਬਲ ਸਿੰਘ ਨੇ ਕਿਹਾ ਕਿ ਪ੍ਰਿੰਸ਼ੀਪਲ ਰੰਧਾਵਾ ਇਸ ਸਮੇ ਤਰਨ ਤਾਰਨ ਤੋ ਚੋਣ ਲੜ ਰਹੇ ਸਾਰੇ ਉਮੀਦਵਾਰਾਂ ‘ਚੋ ਬੇਦਾਗ ਤੇ ਸਭ ਤੋ ਵੱਧ ਪੜੇ ਲਿਖੇ ਅਕਾਲੀ ਉਮੀਦਵਾਰ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-