‘ਆਪ’ ਨੇ ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ‘ਚ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ

4948063
Total views : 5948484

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਦਇਆ ਸਿੰਘ

ਆਪ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਈ ਇਸ ਸੀਟ ਲਈ ਜਿਮਨੀ ਚੋਣ ‘ਚ ਅੱਜ ਝਬਾਲ ਵਿਖੇ ਹੋਈ ਇਕ ਭਰਵੀ ਰੈਲੀ ‘ਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨਿਆ ਕਿਹਾ ਕਿ ਆਪ ਇਹ ਸੀਟ ਸ਼ਾਨ ਨਾਲ ਜਿੱਤੇਗੀ।ਗੌਰਤਲਬ ਹੈ ਕਿ ਅਕਾਲੀ ਦਲ ਦੇ ਤਿੰਨ ਵਾਰ ਵਧਾਇਕ ਰਹੇ ਸ: ਹਰਮੀਤ ਸਿੰਘ ਸੰਧੂ ਵਲੋ ਅਕਾਲੀ ਦਲ ਤੋ ਅਸਤੀਫਾ ਦੇ ਕੇ ਆਪ ‘ਚ ਸ਼ਮੂਲੀਅਤ ਕਰਨ ਸਮੇ ਹੀ ਉਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ, ਜਿੰਨਾ ਵਲੋ ਉਸ ਸਮੇ ਤੋ ਹੀ ਸਰਗਰਮੀਆਂ ਤੇਜ ਕਰ ਦਿੱਤੀਆ ਗਈਆ ਸਨ।


ਇਥੇ ਦੱਸਣਾ ਬਣਦਾ ਹੈ ਕਿ ਸ਼੍ਰੌਮਣੀ ਅਕਾਲੀ ਦਲ ਵਲੋ ਵੀ ਝਬਾਲ ਵਿਖੇ ਵੱਡਾ ਇਕੱਠ ਕਰਕੇ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ, ਜਿਸ ਕਰਕੇ ਆਪ ਨੇ ਵੀ ਇਸ ਕਸਬੇ ਨੂੰ ਹਰ ਪਾਸਿਓ ਮੁਨਾਸਿਬ ਸਮਝਦਿਆ ਪਲੇਠੀ ਚੋਣ ਰੈਲੀ ਲਈ ਚੁਣਕੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ। ਜਦੋਕਿ ਕਾਂਗਰਸ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਹੋਣ ਬਾਕੀ ਹ, ਜਿਸ ਦਾ ਹਲਕੇ ਦੇ ਵੋਟਰ ਤੇ ਕਾਂਗਰਸੀ ਵਰਕਰ ਬੇਸਬਰੀ ਨਾਲ ਉਡੀਕ ‘ਚ ਹਨ।

Ad-BABA-BUDHA-JI-THATHA-TARNTARAN_2025.jpegਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News