





Total views : 5948462







Total views : 5948462ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਮਿੱਕੀ ਗੁਮਟਾਲਾ
ਕੱਥੂਨੰਗਲ -ਚਵਿੰਡਾ ਮਾਰਗ ‘ਤੇ ਵਾਪਰੇ ਇਕ ਦੁਖਦਈ ਸੜਕ ਹਾਦਸੇ ‘ਚ ਆਪਣੇ ਜੀਜੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋਕੇ ਮੰਦਰ ਚੰਵਿਡਾ ਦੇ ਵਿਖੇ ਜਾ ਰਹੇ 20 ਸਾਲਾਂ ਨੌਜਵਾਨ ਰਮਨ ਕੁਮਾਰ ਦੀ ਜਿਥੇ ਮੌਕੇ ਹੀ ਮੌਤ ਹੋ ਗਈ, ਉਥੇ ਉਸਦਾ ਜੀਜਾ ਗੰਭੀਰ ਰੂਪ ‘ਚ ਜਖਮੀ ਹੋ ਗਿਆ । ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਨਾਂ ਦੇ ਮੋਟਰਸਾਈਕਲ ਦੀ ਇਕ ਟਿੱਪਰ ਨਾਲ ਟੱਕਰ ਹੋਣ ਨਾਲ ਵਾਪਰਿਆ ਹੈ; ਪ੍ਰਤੱਖ ਦਰਸ਼ੀਆ ਮੁਤਾਬਿਕ ਟੱਕਰ ਏਨੀ ਭਿਆਨਕ ਸੀ ਕਿ ਮੋਟਰਸਾਈਕਲ ਵੀ ਬੁਰੀ ਤਰਾਂ ਨੁਕਸ਼ਾਨਿਆ ਗਿਆ।ਮੌਕੇ ’ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦਿਆਂ ਟਿੱਪਰ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-