ਖ਼ਾਲਸਾ ਯੂਨੀਵਰਸਿਟੀ ਵਿਖੇ ਸਿੰਘ ਸਭਾ ਦੇ ਸਥਾਪਨਾ ਦਿਵਸ ’ਤੇ ਸੈਮੀਨਾਰ ਕਰਵਾਇਆ ਗਿਆ

4877668
Total views : 5839494

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 

¸ਖ਼ਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਅੱਜ ਸਿੰਘ ਸਭਾ ਲਹਿਰ ਦੇ ਸਥਾਪਨਾ ਦਿਵਸ (ਇੱਕ ਅਕਤੂਬਰ 1873) ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ’ਵਰਸਿਟੀ ਦੇ ਸਿੱਖ ਇਤਿਹਾਸ ਖੋਜ ਕੇਂਦਰ ਵਿਖੇ ਕਰਵਾਇਆ ਗਿਆ। ਜਿਸ ’ਚ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਕਤ ਪ੍ਰੋਗਰਾਮ ਦੇ ਆਰੰਭ ’ਚ ਗੁਰਮਤਿ ਸਿੱਖਿਆ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਸਵਾਗਤ ਕੀਤਾ।

ਸਿੰਘ ਸਭਾ ਲਹਿਰ ਨੇ ਵੱਡੀ ਸੋਚ ਤੇ ਵੱਡੇ ਫੈਸਲੇ ਕਰਨ ਦੇ ਯੋਗ ਕੌਮ ਨੂੰ ਬਣਾਇਆ : ਡਾ. ਮਹਿਲ ਸਿੰਘ

ਇਸ ਮੌਕੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸਿੰਘ ਸਭਾ ਲਹਿਰ ਦੀ ਧਾਰਮਿਕ, ਸਾਹਿਤਕ ਅਤੇ ਵਿਦਿਅਕ ਦੇਣ ਵਿਸ਼ੇ ’ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖਾਂ ਨੂੰ ਧਰਮ ਨੀਤੀ ਤੇ ਰਾਜਨੀਤੀ ਦੇ ਫੈਸਲੇ ਬਹੁਤ ਦੂਰਅੰਦੇਸ਼ੀ ਨਾਲ ਲੈਣੇ ਚਾਹੀਦੇ ਹਨ। ਜਦਕਿ ਸਿੱਖ ਇਤਿਹਾਸ ਵਿਦਵਾਨ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸ੍ਰੀ ਗੁਰੂ ਸਿੰਘ ਸਭਾ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਿੰਘ ਸਭਾਈ ਦ੍ਰਿਸ਼ਟੀ ਤੋਂ ਵਰਤਮਾਨ ਕੌਮੀ ਸਮੱਸਿਆਵਾਂ ਤੇ ਸਮਾਧਾਨ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੰਘ ਸਭਾ ਅੰਮ੍ਰਿਤਸਰ ਮੋਢੀ ਸੰਸਥਾ ਹੈ ਜਿਸ ਤੋਂ ਬਾਅਦ ਨਾਮਵਰ ਸਿੱਖ ਸੰਸਥਾਵਾਂ ਅਤੇ ਖ਼ਾਲਸਾ ਸਕੂਲ ਕਾਲਜ ਸਥਾਪਿਤ ਹੋਏ।

ਇਸ ਪ੍ਰੋਗਰਾਮ ’ਚ ਗੁਰਮਤਿ ਸਿੱਖਿਆ ਸੈਂਟਰ, ਭਾਈ ਵੀਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀਆਂ, ਪ੍ਰਿੰਸੀਪਲ ਤੇ ਅਧਿਆਪਕ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਤੇ ਮੈਂਬਰ, ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ, ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਦੇ ਮੈਂਬਰ, ਰਾਮਗੜ੍ਹੀਆ ਭਾਈਬੰਦੀ, ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰਾਂ ਤੋਂ ਇਲਾਵਾ ਸਿੰਘ ਸਭਾ ਦੇ ਮੀਤ ਪ੍ਰਧਾਨ ਸ੍ਰ. ਗੁਰਬਖਸ਼ ਸਿੰਘ ਬੇਦੀ ਅਤੇ ਸ੍ਰ. ਹਰਜੀਤ ਸਿੰਘ ਜੀ, ਸਭਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇੰਦਰਜੀਤ ਸਿੰਘ ਅੜੀ, ਅਵਤਾਰ ਸਿੰਘ, ਮਨਜੀਤ ਸਿੰਘ ਮੰਜਲ, ਗੁਰਿੰਦਰ ਸਿੰਘ ਢੀਂਗਰਾ, ਮਨਿੰਦਰ ਸਿੰਘ, ਜਤਿੰਦਰ ਸਿੰਘ ਬਹਿਲ, ਰਬਿੰਦਰਬੀਰ ਸਿੰਘ ਭੱਲਾ, ਡਾ. ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ, ਜਗਬੀਰ ਸਿੰਘ ਸੇਠੀ, ਬਲਦੇਵ ਸਿੰਘ ਮੁੰਦਰ ਅਤੇ ਖ਼ਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਮੌਜੂਦ ਸਨ।
ਇਸ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਹਰਮਨਜੀਤ ਸਿੰਘ ਨੇ ਨਿਭਾਈ ਅਤੇ ਅੰਤ ’ਚ ਸਭਾ ਦੇ ਮੀਤ ਸਕੱਤਰ ਸ੍ਰ. ਸੁਖਦੇਵ ਸਿੰਘ ਸੰਧਾਵਾਲੀਆ ਨੇ ਸਭਨਾ ਪਤਵੰਤਿਆਂ ਦਾ ਧੰਨਵਾਦ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News