ਅਨਿਲ ਜੋਸ਼ੀ ਨੇ ਕਾਂਗਰਸ ਦੇ ਹੱਥ ਨਾਲ ਮਲਾਇਆ ਹੱਥ ! ਕਾਂਗਰਸ ਵਿਚ ਹੋਏ ਸ਼ਾਮਿਲ

4912881
Total views : 5894939

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

ਭਾਜਪਾ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋਏ ਅਕਾਲੀ ਆਗੂ ਅਨਿਲ ਜੋਸ਼ੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਮੇਤ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ ,ਸ਼੍ਰੀ ਓਮ ਪ੍ਰਕਾਸ਼ ਸੋਨੀ, ਸੁਖਬਿੰਦਰ ਸਿੰਘ ਸੁਖ ਸਰਕਾਰੀਆਂਆਦਿ ਆਗੂਆਂ ਨੇ ਪਾਰਟੀ ਵਿਚ ਸ਼ਾਮਿਲ ਕਰਵਾਇਆ।


ਭਾਜਪਾ ਦੇ ਕੋਟੇ ਵਿੱਚੋ ਅਕਾਲੀ ਸਰਕਾਰ ਸਮੇ ਕੈਬਨਿਟ ਮੰਤਰੀ ਰਹੇ ਅਨਿਲ ਜੋਸ਼ੀ 2021 ਵਿਚ ਭਾਜਪਾ ਤੋਂ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ।ਬੀਤੇ ਦਿਨ ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਕੇ.ਸੀ. ਵੇਣੂਗੋਪਾਲ ਨਾਲ ਵੀ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ। ਅਨਿਲ ਜੋਸ਼ੀ ਅਕਾਲੀ ਭਾਜਪਾ ਸਰਕਾਰ ਸਮੇਂ ਮੰਤਰੀ ਵੀ ਰਹਿ ਚੁੱਕੇ ਹਨ।ਤਰਨ ਤਾਰਨ ਨੇੜਲੇ ਪਿੰਡ ਸੰਘੇ ਦੇ ਜੰਮਪਲ ਸ੍ਰੀ ਅਨਿਲ ਜੋਸ਼ੀ ਦਾ ਪ੍ਰੀਵਾਰ ਇਸ ਤਰਨ ਤਾਰਨ ਰਹਿ ਰਿਹਾ ਹੈ ਤੇ ਪ੍ਰੀਵਾਰ ਕਾਰੋਬਾਰੀ ਹੋਣ ਕਰਕੇ ਸ਼ਹਿਰ ‘ਚ ਕਾਫੀ ਰਸ਼ੂਖ ਰੱਖਦੇ ਹਨ। ਸ਼੍ਰੀ ਅਨਿਲ ਜੋਸ਼ੀ ਭਾਵੇ ਇਸ ਸਮੇ ਅੰਮ੍ਰਿਤਸਰ ਸ਼ਹਿਰ ‘ਚ ਰਹਿ ਰਹੇ ਹਨ ਅਤੇ ਇਥੋ ਹੀ

ਜੋਸ਼ੀ 2007 ਤੋਂ 2017 ਤੱਕ ਭਾਜਪਾ ਦੀ ਟਿਕਟ ਉੱਤੇ ਲਗਾਤਾਰ ਦੋ ਵਾਰ ਅੰਮ੍ਰਿਤਸਰ (ਉੱਤਰੀ) ਤੋਂ ਚੋਣ ਜਿੱਤਕੇ ਮੰਤਰੀ ਬਣਦੇ ਰਹੇ ਹਨ. ਪਰ ਉਨਾ ਦਾ ਪਿਛੋਕੜ ਤਰਨ ਤਾਰਨ ਦਾ ਹੋਣ ਕਰਕੇ ਇਸ ਸਮੇ ਹੋ ਰਹੀ ਜਿਮਨੀ ਚੋਣ ਵਿੱਚ ਉਨਾਂ ਦੀ ਕਾਂਗਰਸ ਉਮੀਦਵਾਰ ਪ੍ਰਤੀ ਭੂਮਿਕਾ ਪਰਖ ਦੀ ਘੜੀ ਸਾਬਤ ਹੋਵੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News