





Total views : 5948481







Total views : 5948481ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਸੂਬੇ ’ਚ ਕੁਦਰਤੀ ਕਹਿਰ ਹੜ੍ਹ ਦੀ ਮਾਰ ਹੇਠ ਆਏ ਦਿਹਾਤੀ ਖੇਤਰ ਦੇ ਲੋਕਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਮੂਰਤੀ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਵੱਲੋਂ 1 ਲੱਖ 11 ਹਜ਼ਾਰ ਦਾ ਚੈੱਕ ਸੌਂਪਿਆ ਗਿਆ।ਉਕਤ ਚੈਕ ਟਰੱਸਟ ਦੇ ਚੇਅਰਮੈਨ ਪੀ. ਐਲ. ਹਾਂਡਾ, ਵਾਈਸ ਚੇਅਰਮੈਨ ਓਮਕਾਰ ਨਾਥ ਸ਼ਰਮਾ ਵੱਲੋਂ ਸੌਂਪਿਆ ਗਿਆ।
ਇਸ ਮੌਕੇ ਸ੍ਰੀ ਹਾਂਡਾ ਅਤੇ ਸ੍ਰੀ ਸ਼ਰਮਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਟਰੱਸਟ ਦਾ ਹਮੇਸ਼ਾਂ ਇਹੀ ਮਕਸਦ ਰਿਹਾ ਹੈ ਕਿ ਉਹ ਲੋੜਵੰਦ, ਮਜ਼ਲੂਮਾਂ ਅਤੇ ਹੋਰ ਕਈ ਸਮਾਜ ਭਲਾਈ ਦੇ ਕਾਰਜਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਵੇ, ਜਿਸ ਤਹਿਤ ਅੱਜ ਟਰੱਸਟ ਮੈਂਬਰਾਂ ਦੇ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਕਰੀਬ 1 ਲੱਖ 11 ਹਜ਼ਾਰ ਦੀ ਰਾਸ਼ੀ ਚੈਕ ਰਾਹੀਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਜਦ ਕਦੇ ਵੀ ਸੂਬੇ ’ਤੇ ਕਿਸੇ ਵੀ ਤਰ੍ਹਾਂ ਕੋਈ ਕੁਦਰਤੀ ਬਿਪਤਾ, ਮੁਸੀਬਤ ਆਈ ਉਕਤ ਟਰੱਸਟ ਹਮੇਸ਼ਾਂ ਅਗਾਂਹ ਕਦਮ ਪੁੱਟਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਕਮਜ਼ੋਰ, ਮਜ਼ਲੂਮਾਂ ਅਤੇ ਸੰਕਟ ’ਚ ਫਸੇ ਲੋਕਾਂ ਦਾ ਸਾਥ ਦੇਣ ਸਭ ਤੋਂ ਵੱਡਾ ਪੁੰਨ ਅਤੇ ਅਪਨੇਪਨ ਦੀ ਸੋਚ ਨੂੰ ਉਜਾਗਰ ਕਰਦਾ ਹੈ।ਇਸ ਮੌਕੇ ਸ੍ਰੀ ਅਸ਼ੀਸ਼ ਅਰੋੜਾ, ਮਨਮੋਹਨ ਕੁੰਦਰਾ, ਵਿਸ਼ਾਲ ਵਧਾਵਨ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-