





Total views : 5841191







Total views : 5841191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ, ਮਿੱਕੀ ਗੁਮਟਾਲਾ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਅੱਜ ਕਾਨਫਰੰਸ ਹਾਲ ਪੁਲਿਸ ਲਾਈਨਜ਼,ਅੰਮ੍ਰਿਤਸਰ ਸ਼ਹਿਰ ਵਿੱਖੇ ਰਾਮਲੀਲਾ/ਦੁਸ਼ਹਿਰਾ ਕਮੇਟੀਆਂ ਦੇ ਅਯੋਜ਼ਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਰਮਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ ਇਨਵੈਸਟੀਗੇਸ਼ਨ, ਸ੍ਰੀ ਜਗਜੀਤ ਸਿੰਘ ਵਾਲੀਆ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਅਤੇ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼ ਅਤੇ ਏ.ਸੀ.ਪੀਜ਼ ਹਾਜ਼ਰ ਸਨ।
ਸ਼ਹਿਰ ਵਿੱਚ ਵੱਖ-ਵੱਖ ਏਰੀਆ ਵਿੱਜ ਰਾਮਲੀਲਾ/ਦੂਸ਼ਹਿਰਾ ਮਨਾਇਆ ਜਾ ਰਿਹਾ ਹੈ, ਇਸ ਦੌਰਾਨ ਵੀ.ਵੀ.ਆਈ.ਪੀਜ਼ ਤੋਂ ਇਲਾਵਾ ਹਜਾਰਾ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੁੰਦਾ ਹੈ। ਜੋ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਲੋਂ ਇਹਨਾਂ ਦੀ ਸੁਰੱਖਿਆ ਨੂੰ ਮੱਧੇਨਜ਼ਰ ਰੱਖਦੇ ਹੋਏ, ਸਕਿਉਰਟੀ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ, ਤਿੰਨਾਂ ਜੋਨਾਂ ਤੇ ਡੀ.ਸੀ.ਪੀਜ਼ ਦੀ ਨਿਗਰਾਨੀ ਹੇਠ ਏ.ਡੀ.ਸੀ.ਪੀਜ਼ ਅਤੇ ਏ.ਸੀ.ਪੀਜ਼ ਦੇ ਅਧਿਕਾਰੀਆ ਅਤੇ ਕਮਰਚਾਰੀਆਂ ਨੂੰ ਵੱਖ-ਵੱਖ ਪੁਆਇੰਟਾਂ ਚੂਸਤ-ਦਰੂਸਤ ਤੇ ਮੁਸ਼ਤੈਦੀ ਨਾਲ ਇਸ ਅਹਿਮ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ।
ਜੇਕਰ ਕੋਈ ਹੁਲੜਬਾਜ਼ੀ/ਸ਼ਰਾਰਤ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਪੁਲਿਸ ਕਮਿਸ਼ਨਰ ਭੁੱਲਰ
ਰਾਮਲੀਲਾ/ਦੁਸ਼ਹਿਰਾ ਕਮੇਟੀਆਂ ਦੇ ਅਯੋਜ਼ਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੋਕਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੀ ਜਿੰਮੇਵਾਰੀ ਸਮਝਦੇ ਹੋਏ, ਸਟੇਜ਼/ਗਰਾਊਂਡ ਦੇ ਆਲੇ-ਦੁਆਲੇ ਪ੍ਰੋਪਰ ਲਾਈਟ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ, ਅੱਗ ਬੂਝਾਉ ਯੰਤਰ, ਲੋਕਾਂ ਦੇ ਆਉਣ-ਜਾਣ ਲਈ ਬਣਾਏ ਰਸਤਿਆ ਤੇ ਬੈਰੀਗੇਟ ਲਗਾਏ ਜਾਣ। ਇਸਤੋਂ ਇਲਾਵਾ ਅਯੋਜ਼ਕਾਂ ਵੱਲੋਂ ਆਪਣੇ ਵਲੰਟੀਅਰਜ਼ ਨੂੰ ਡਰੈਸ ਕੋਡ ਵਿੱਚ ਰੱਖਿਆ ਜਾਵੇ ਤੇ ਵਲੰਟੀਅਰਜ਼ ਸੁਚੇਤ ਹੋ ਕੇ ਚੈਕ ਕਰਨ ਜੇ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਹੁਲੜਬਾਜ਼ੀ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਡਿਊਟੀ ਪਰ ਤਾਇਨਾਤ ਪੁਲਿਸ ਮੁਲਾਜ਼ਿਮ ਨੂੰ ਦਿੱਤੀ ਜਾਵੇ। ਪ੍ਰਸ਼ਾਸ਼ਨ ਤੋਂ ਪ੍ਰਮੀਸ਼ਨ ਲੈ ਕੇ ਅਯੋਜ਼ਨ ਕੀਤਾ ਜਾਵੇ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਾਮਲੀਲਾ/ਦੁਸ਼ਹਿਰਾ ਕਮੇਟੀਆਂ/ਆਯੋਜਕਾਂ ਵਲੋਂ ਗਰਾਊਂਡਾ ਵਿੱਚ ਬੈਰੀਗੇਟ ਰਾਂਹੀ ਬਣਾਏ ਗਏ ਰਸਤਿਆ ਨੂੰ ਹੀ ਅਪਣਾਇਆ ਜਾਵੇ ਤਾਂ ਜੋ ਭੀੜ ਹੋਣ ਕਾਰਨ ਖਾਸ ਕਰਕੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਾਰਕਿੰਗ ਵਾਲੀ ਜਗ੍ਹਾਂ ਪਰ ਹੀ ਵਹੀਕਲਾਂ ਨੂੰ ਲਗਾਇਆ ਜਾਵੇ। ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ। ਕੋਈ ਸ਼ਰਾਰਤ ਜਾਂ ਹੁਲੜਬਾਜ਼ੀ ਨਾ ਕੀਤੀ ਜਾਵੇ, ਅਨੁਸ਼ਾਸ਼ਨ ਵਿੱਚ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਾਨਿਆ ਜਾਵੇ। ਜੇਕਰ ਕੋਈ ਹੁਲੜਬਾਜ਼ੀ/ਸ਼ਰਾਰਤ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਗਰ ਕਿਸੇ ਕਿਸਮ ਦੇ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਲਵਾਰਸ ਵਸਤੂ ਦੇਖ ਦੇ ਹਨ ਤਾਂ ਉਸਦੀ ਤੁਰੰਤ ਸੂਚਨਾਂ ਡਿਊਟੀ ਪਰ ਤਾਇਨਾਤ ਅਧਿਕਾਰੀ$ਕਰਮਚਾਰੀ ਨੂੰ ਦੇਣ ਐਮਰਜ਼ੈਂਸੀ ਰਿਸਪੋਡ ਨੰਬਰ 112 ਤੋਂ ਇਲਾਵਾ ਪੁਲਿਸ ਕੰਟਰੋਲ ਨੰਬਰ 97811-30666, ਪਰ ਇਤਲਾਹ ਦਿੱਤੀ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਵੀ ਅਣ-ਸੁਖਾਂਵੀ ਘਟਨਾਂ ਨੂੰ ਵਾਪਰਨ ਤੋ ਰੋਕਿਆ ਜਾ ਸਕੇ। ਕਮਿਸ਼ਨਰਟ ਪੁਲਿਸ,ਅੰਮ੍ਰਿਤਸਰ ਪਬਲਿਕ ਦੀ ਸੇਵਾ ਤੇ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-