ਖਾਲਸਾ ਕਾਲਜ ਲਾਅ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਐੱਨ. ਐੱਸ. ਐੱਸ. ਦਿਵਸ

4878758
Total views : 5841385

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 

ਖਾਲਸਾ ਕਾਲਜ ਆਫ਼ ਲਾਅ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ.) ਦਿਵਸ ਸਮਾਜਿਕ ਜਾਗਰੂਕਤਾ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਕਈ ਗਤੀਵਿਧੀਆਂ ਨਾਲ ਮਨਾਇਆ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਉਕਤ ਸਮਾਰੋਹ ਦੀ ਸ਼ੁਰੂਆਤ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਗੁਨੀਸ਼ਾ ਸਲੂਜਾ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆ ਕੀਤੀ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਐੱਨ. ਐੱਸ. ਐੱਸ. ਯੁਵਾ ਨੂੰ ਵਿੱਦਿਆ ਦੇ ਨਾਲ-ਨਾਲ ਮਨੱੁਖਤਾ ਅਤੇ ਸੇਵਾ ਦੇ ਗੁਣਾਂ ਨਾਲ ਵੀ ਜੌੜਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਨੂੰ ਪੁਸਤਕਾਂ ਤੋਂ ਬਾਹਰ ਨਿਕਲ ਕੇ ਸਮਾਜ ਨਾਲ ਜੁੜਨ ਅਤੇ ਉਸਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਵਲੰਟੀਅਰਾਂ ਦਾ ਸਲੋਗਨ ਰਾਇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ’ਚ ਉਨ੍ਹਾਂ ਨੇ ਨਸ਼ਾ ਮੁਕਤੀ, ਸਾਫ-ਸਫਾਈ ਅਤੇ ਸਮਾਜਿਕ ਸੇਵਾ ਜਿਹੇ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਸਲੋਗਨ ਲਿਖੇ ਅਤੇ ਸੁੰਦਰ ਪੋਸਟਰ ਬਣਾਏ।
ਇਸ ਮੌਕੇ ਡਾ. ਸਲੂਜਾ ਨੇ ਕਿਹਾ ਕਿ ਐੱਨ. ਐੱਸ. ਐੱਸ. ਸਿਰਫ ਇਕ ਯੋਜਨਾ ਨਹੀਂ, ਸਗੋਂ ਇਹ ਵਲੰਟੀਅਰਾਂ ਨੂੰ ਸਮਾਜਿਕ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਨਾਲ ਜੋੜਨ ਵਾਲਾ ਅੰਦੋਲਨ ਹੈ। ਉਨ੍ਹਾਂ ਨੇ ‘ਨਾਟ ਮੀ ਬਟ ਯੂ’ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਵਲੰਟੀਅਰਾਂ ਨੂੰ  ਸੇਵਾ, ਸਹਿਯੋਗ ਅਤੇ ਸਮਾਜਿਕ ਜਿੰਮੇਵਾਰੀ ਦੇ ਮੁਲਾਂ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਸਮਾਰੋਹ ਦੇ ਅੰਤ ’ਚ ਡਾ. ਜਸਪਾਲ ਸਿੰਘ ਵੱਲੋਂ ਜੇਤੂਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਕਾਲਜ ਸਟਾਫ, ਵਲੰਟੀਅਰ ਆਦਿ ਹਾਜ਼ਰ ਸਨ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News