





Total views : 5841427







Total views : 5841427ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਅਲਾ ਗੁਰੂ / ਅਮਰਪਾਲ ਸਿੰਘ ਬੱਬੂ
ਬਲਾਕ ਜੰਡਿਆਲਾ ਗੁਰੂ ਦੇ ਖੇਤੀਬਾੜੀ ਵਿਭਾਗ ਦੇ ਵਿਕਾਸ ਤੇ ਕੋਲੈਸਟਰ ਅਫਸਰ ਬਲਜਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਡੀਐਮ ਅੰਮ੍ਰਿਤਸਰ 1 – ਦੀ ਯੋਗ ਅਗਵਾਈ ਹੇਠ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਅਨਾਉਂਸਮੈਂਟ ਰਾਹੀਂ ਦੱਸਿਆ ਗਿਆ ਕਿ ਕੋਈ ਵੀ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਵੇ ਜੋ ਵੀ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਊਗਾ ਉਹਨਾਂ ਨੂੰ ਦੇਸ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਸੋ ਸਾਰੇ ਕਿਸਾਨ ਵੀਰ ਝੋਨੇ ਦੀ ਕਟਾਈ ਤੋਂ ਬਾਅਦ ਕੋਈ ਵੀ ਪਰਾਲੀ ਨੂੰ ਅੱਗ ਨਾ ਲਗਾਵੇ ਸਗੋਂ ਪਰਾਲੀ ਦੀਆਂ ਗੱਠਾਂ ਜਾਂ ਇਸ ਨੂੰ ਜਮੀਨ ਵਿੱਚ ਹੀ ਵਾਹ ਕੇ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਮੌਕੇ ਉਨਾ ਕਿਸਾਨਾ ਨੂੰ ਅਪੀਲ ਕੀਤੀ ਕਿ ਆ ਰਹੇ ਝਨੇ ਦੇ ਸੀਜਨ ਦੋਰਾਨ ਪਰਾਲੀ ਨੂੰ ਅੱਗ ਨਾ ਲਾਈ ਜਾਵੇ ।
ਡਾ : ਬਲਜਿੰਦਰ ਸਿੰਘ ਚਹਿਲ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਦੇ ਸੰਬਧ ਵਿੱਚ ਮਾਨਯੋਗ ਡਿਪਟੀ ਕਮਿਸਨਰ ਅੰਮ੍ਰਿਤਸਰ ਸ੍ਰੀ ਮਤੀ ਸਾਕਸੀ ਸਾਹਨੀ ਵੱਲੋ ਸਾਰੇ ਕਿਸਾਨ ਵੀਰਾ / ਅਤੇ ਕਾਸਤਕਾਰਾ ਨੂੰ ਹਦਾਇਤ ਕੀਤੀ ਗਈ ਹੈ ਕਿ ਝੋਨਾ ਵੱਢਣ ਤੋ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ । ਡਾ : ਬਲਜਿੰਦਰ ਸਿੰਘ ਚਹਿਲ ਨੇ ਅੱਗੇ ਦੱਸਦਿਆ ਕਿਹਾ ਕਿ ਕਿਸਾਨਾ ਨੂੰ ਪੰਜਾਬ ਸਰਕਾਰ ਵੱਲੋ ਮਸੀਨਰੀ / ਬੇਲਰ ਮੁਫਤ ਦਿੱਤੇ ਜਾ ਰਹੇ ਹਨ , ਕਿਸਾਨ ਵੀਰ ਖੇਤੀ ਬਾੜੀ ਵਿਭਾਗ ਨਾਲ ਸੰਪਰਕ ਕਰਕੇ ਇਸ ਦਾ ਲਾਭ ਉਠਾ ਸਕਦੇ ਹਨ । ਡਾ. ਚਹਿਲ ਨੇ ਕਿਹਾ ਅੱਗ ਦੇ ਕਾਰਨ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ ਤੇ ਕਿਸਾਨਾ ਦੇ ਮਿੱਤਰ ਕੀੜੇ ਜੋ ਜਮੀਨ ‘ ਚ ਰਹਿੰਦੇ ਹਨ ਉਹ ਮਰ ਜਾਦੇ ਹਨ ਅਤੇ ਮਿੱਟੀ ਦੀ ਗੁਣਵੱਤਾ ਕਮਜੋਰ ਹੋ ਜਾਦੀ ਹੈ । ਇਸ ਮੋਕੇ ਤੇ ਨੰਬਰਦਾਰ ਅਮਰਪਾਲ ਸਿੰਘ, ਨੰਬਰਦਾਰ ਹਰਜਿੰਦਰ ਸਿੰਘ ਸੁੱਖੇਵਾਲ , ਮਲਵਿੰਦਰ ਸਿੰਘ ਜਾਗੀਰਦਾਰ , ਸਾਬਕਾ ਸਰਪੰਚ ਜੁਝਾਰ ਸਿੰਘ , ਸੁਖਵਿੰਦਰ ਸਿੰਘ ਭਾਇਆ , ਸੂਰਤ ਸਿੰਘ ਨੰਦਵਾਲਾ , ਗੁਰਦਿਆਲ ਸਿੰਘ , ਮੁੱਖਤਾਰ ਸਿੰਘ , ਹੀਰਾ ਸਿੰਘ , ਗੁਰਚਰਨ ਸਿੰਘ ਚੰਨਾ ਗੜਬਾ, ਬਲਦੇਵ ਸਿੰਘ , ਰੋਬਿਨ ਸਿੰਘ , ਹਰਦੀਪ ਸਿਂਘ ਬੱਬਾ ਜਗੀਰਦਾਰ , ਨਿੰਦਰ ਸਿੰਘ ਆਦਿ ਕਿਸਾਨ ਵੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-