





Total views : 5841426







Total views : 5841426ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਦਇਆ ਸਿੰਘ
ਹੜ੍ਹਾਂ ਤੋਂ ਪ੍ਰਭਾਵਿਤ ਦਿਹਾਤੀ ਖੇਤਰ ਦੇ ਸਕੂਲਾਂ ਨੂੰ ਖੋਲ੍ਹਣ ਤੋਂ ਸਕੂਲ ਕਲੇਰ (ਰਾਮ ਤੀਰਥ ਰੋਡ) ਦੇ ਅਧਿਆਪਕਾਂ ਅਤੇ ਮਾਸੁੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੀਆਂ ਨੰਨ੍ਹੀਆ ਮੁੰਨ੍ਹੀਆਂ ਧੀਆਂ ਦੇ ਵੱਲੋਂ ਸਕੂਲ ਦੇ ਬਾਗ ਬਗੀਚੇ ਤੇ ਹਰੇਕ ਪ੍ਰਕਾਰ ਦੇ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਲਈ ਸਾਂਝੇ ਤੌਰ ਤੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮੌਸਮੀ ਤੇ ਬੇਮੌਸਮੀ ਬਾਰਿਸ਼ ਦੇ ਪਾਣੀ ਤੇ ਹੜ੍ਹਾਂ ਕਾਰਨ ਖਰਾਬ ਹੋਈ ਦਿੱਖ ਨੂੰ ਮੁੜ ਆਕਰਸ਼ਕ ਬਣਾਇਆ ਜਾ ਸਕੇ। ਸਕੂਲ ਦੀਆਂ ਬਗੀਚੀਆਂ ਤੇ ਕਿਆਰੀਆਂ ਨੂੰ ਸਜਾਇਆ ਤੇ ਸਵਾਰਿਆ ਜਾ ਰਿਹਾ ਹੈ। ਜਦੋਂ ਕਿ ਸਾਂਭ ਸੰਭਾਲ ਦੇ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਹੈਡ ਟੀਚਰ ਜਿੰਦਰ ਕੁਮਾਰ ਦੇ ਸ਼ਾਨਦਾਰ ਤੇ ਮਿਸਾਲੀ ਪ੍ਰਬੰਧਾਂ ਹੇਠ ਅਧਿਆਪਕਾਂ ਕੁਲਵਿੰਦਰ ਕੌਰ, ਵਰਿੰਦਰ ਕੁਮਾਰ, ਪੂਜਾ ਮਲਹੌਤਰਾ, ਸਰਗੁਰਬਰਿੰਦਰ ਕੌਰ ਆਪਣੇ ਪੱਧਰ ਤੇ ਨੰਨ੍ਹੀਆਂ ਮੁੰਨ੍ਹੀਆਂ ਵਿਿਦਆਰਥਣਾ ਦੇ ਨਾਲ ਇਸ ਸ਼ੁੱਭ ਕਾਰਜ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ।
ਬਗੀਚੀਆਂ, ਫੁੱਲਵਾੜੀਆਂ ਤੇ ਕਿਆਰੀਆਂ ਦੀ ਹੋ ਰਹੀ ਹੈ ਸਾਂਭ ਸੰਭਾਲ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸਕੂਲ ਦੇ ਵਿੱਚ ਵੱਡੇ ਪੱਧਰ ਤੇ ਫੁੱਲ ਬੂਟਿਆਂ ਨਾਲ ਭਰਪੂਰ ਜਿੱਥੇ ਗਮਲੇ ਦਿਖਾਈ ਦਿੰਦੇ ਸਨ। ਉੱਥੇ ਬਾਗ ਬਗੀਚਾ, ਕਿਆਰੀਆਂ ਤੇ ਫੁਲਵਾੜੀਆਂ ਵੀ ਵੱਖਰਾ ਨਜ਼ਾਰਾ ਪੇਸ਼ ਕਰਦੀਆਂ ਸਨ ਜੋ ਕਿ ਬਾਰਿਸ਼ ਦੇ ਦਿਨਾਂ ਵਿੱਚ ਤਹਿਸ਼^ਨਹਿਸ਼ ਹੋ ਕੇ ਰਹਿ ਗਈਆਂ ਸਨ। ਮੌਸਮ ਦੇ ਬਦਲਦੇ ਮਿਜ਼ਾਜ਼ਾ ਦੇ ਸ਼ੁਰੂ ਹੁੰਦਿਆਂ ਹੀ ਵੱਖ^ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾਂ ਦੇ ਵੱਲੋਂ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਅਲੋਪ ਹੋਏ ਫੁੱਲ ਬੂਟਿਆਂ, ਬਗੀਚੀਆ ਤੇ ਕਿਆਰੀਆਂ ਨੂੰ ਮੁੜ ਪਹਿਲਾਂ ਵਾਲਾ ਰੂਪ ਮਿਲ ਸਕੇ। ਅਧਿਆਪਕਾਂ ਅਨੁਸਾਰ ਸਾਫ ਸੁੱਥਰੇ ਤੇ ਸ਼ੁੱਧ ਵਾਤਾਵਰਨ ਅਤੇ ਆਕਰਸ਼ਕ ਦਿੱਖ ਦੇ ਲਈ ਇੰਨ੍ਹਾਂ ਦਾ ਸੁਰਜੀਤ ਹੋਣਾ ਬਹੁਤ ਜ਼ਰੂਰੀ ਹੈ। ਇੰਨ੍ਹਾਂ ਦੀ ਖੁਸ਼ਬੋ ਨਾਲ ਸਮੁੱਚੇ ਸਕੂਲ ਦਾ ਵਾਤਾਵਰਨ ਮਹਿਕ ਉਠਦਾ ਹੈ ਜੋ ਕਿ ਵਿਿਦਆਰਥੀ ਵਰਗ ਨੂੰ ਮਨ ਨਾਲ ਪੜ੍ਹਾਈ ਕਰਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਤੇ ਵਿਭਾਗ ਦੇ ਵੱਲੋਂ ਜਾਰੀ ਦਿਸ਼ਾ^ਨਿਰਦੇਸ਼ਾ ਦੀ ਹੂੰ-ਬ-ਹੰੂ ਪਾਲਣਾ ਦੇ ਤਹਿਤ ਭਵਿੱਖ ਵਿੱਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫੋਟੋ ਕੈਪਸ਼ਨ:^ ਸਰਕਾਰੀ ਐਲੀਮੈਂਟਰੀ ਸਕੂਲ ਕਲੇਰ ਵਿਖੇ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਅਧਿਆਪਕ ਅਤੇ ਵਿਿਦਆਰਥਣਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-