ਤਰਨ ਤਾਰਨ ਜਿਲੇ ‘ਚ ਸਥਿਤ ਏਸ਼ੀਆ ਦੇ ਸਭ ਤੋ ਵੱਡੇ ਗੁਦਾਮ ‘ਚੋ 11 ਕਰੋੜ ਰੁਪਏ ਮੁੱਲ਼ ਦੀ 72 ਹਜਾਰ ਬੋਰੀ ਕਣਕ ਗਬਨ ਦੇ ਮਾਮਲੇ ‘ਚ 11 ਅਧਿਕਾਰੀਆਂ ਵਿਰੁੱਧ ਕੇਸ ਦਰਜ

4878516
Total views : 5840971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੂਸਲੇਵੜ੍ਹ ਵਿਖੇ 100 ਏਕੜ ਤੋਂ ਵੱਧ ਰਕਬੇ ਵਿਚ ਬਣੇ ਏਸ਼ੀਆ ਦੇ ਸਭ ਤੋਂ ਵੱਡੇ ਗੁਦਾਮ ’ਚੋਂ ਡੇਢ ਸਾਲ ਪਹਿਲਾਂ 72 ਹਜ਼ਾਰ ਕਣਕ ਦੀਆਂ ਬੋਰੀਆਂ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਵਿਭਾਗੀ ਵਿਜ਼ੀਲੈਂਸ, ਆਰਥਿਕ ਅਪਰਾਧ ਸ਼ਾਖਾ ਅਤੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸਦਰ ਪੱਟੀ ਵਿਖੇ ਗੁਦਾਮ ਦੇ ਕਲੱਸਟਰ ਮੈਨੇਜਰ ਸਣੇ 11 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਏਸ਼ੀਆ ਦੇ ਸਭ ਤੋਂ ਵੱਡੇ ਗੁਦਾਮ ’ਚੋਂ 72 ਹਜ਼ਾਰ ਬੋਰੀ ਕਣਕ ਦੇ ਗ਼ਬਨ ਦਾ ਮਾਮਲਾ, 11 ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਮੁਕੱਦਮਾ ਦਰਜ

 ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੂਸਲੇਵੜ੍ਹ ਵਿਖੇ 100 ਏਕੜ ਤੋਂ ਵੱਧ ਰਕਬੇ ਵਿਚ ਬਣੇ ਏਸ਼ੀਆ ਦੇ ਸਭ ਤੋਂ ਵੱਡੇ ਗੁਦਾਮ ’ਚੋਂ ਡੇਢ ਸਾਲ ਪਹਿਲਾਂ 72 ਹਜ਼ਾਰ ਕਣਕ ਦੀਆਂ ਬੋਰੀਆਂ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਵਿਭਾਗੀ ਵਿਜ਼ੀਲੈਂਸ, ਆਰਥਿਕ ਅਪਰਾਧ ਸ਼ਾਖਾ ਅਤੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸਦਰ ਪੱਟੀ ਵਿਖੇ ਗੁਦਾਮ ਦੇ ਕਲੱਸਟਰ ਮੈਨੇਜਰ ਸਣੇ 11 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਗਾਇਬ ਕੀਤੀ ਗਈ ਕਣਕ ਦੀ ਕੀਮਤ 11 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਫਿਲਹਾਲ ਨਾਮਜ਼ਦ ਕੀਤੇ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਸੋਮਾ ਕੰਪਨੀ ਦੇ ਪਿੰਡ ਚੂਸਲੇਵੜ੍ਹ ਸਥਿਤ ਉਕਤ ਗੁਦਾਮ, ਜਿਨ੍ਹਾਂ ਦਾ ਨਾਂ ਬਦਲ ਕੇ ਗਲੋਬਲ ਗਲੋਬਲ ਵੇਅਰ ਹਾਊਸਿੰਗ ਅਤੇ ਟਰੇਡਿੰਗ ਕੰਪਨੀ ਰੱਖ ਦਿੱਤਾ ਗਿਆ ਹੈ, ਵਿੱਚੋਂ ਕਣਕ ਦੀਆਂ 72 ਹਜ਼ਾਰ ਬੋਰੀਆਂ ਦੇ ਗਬਨ ਸਬੰਧੀ ਡੀਆਰਐੱਮ ਵਿਜੀਲੈਂਸ ਗਲੋਬਸ ਵੇਅਰ ਹਊਸਿੰਗ ਅਤੇ ਟਰੇਡਿੰਗ ਕੰਪਨੀ ਵੱਲੋਂ 25 ਜੂਨ 2025 ਨੂੰ ਹੋਈ ਸ਼ਿਕਾਇਤ ਨੰਬਰ ਡੀਪੀਓ 586, ਜਿਸ ਮੁਤਾਬਿਕ 1 ਅਪ੍ਰੈਲ 2023 ਤੋਂ 1 ਅਪ੍ਰੈਲ 2024 ਤੱਕ ਇਹ ਕਣਕ, ਜਿਸ ਦੀ ਕੀਮਤ 11 ਕਰੋੜ 26 ਲੱਖ ਰੁਪਏ ਦੱਸੀ ਜਾ ਰਹੀ ਹੈ ਦੀ ਪੜਤਾਲ ਡੀਐੱਸਪੀ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ। ਡੀਐੱਸਪੀ ਗੁਲਜਾਰ ਸਿੰਘ ਵੱਲੋਂ ਕੀਤੀ ਗਈ ਪੜਤਾਲ ਦੀ ਰਿਪੋਰਟ 15 ਸਤੰਬਰ ਨੂੰ ਪੇਸ਼ ਕੀਤੀ ਗਈ। ਜਿਸ ਤੋਂ ਬਾਅਦ ਜਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਥਾਣਾ ਸਦਰ ਪੱਟੀ ਵਿਖੇ ਦਰਜ ਕੀਤੇ ਗਏ ਕੇਸ ਵਿਚ ਵਿਜੇ ਕੁਮਾਰ ਸੋਲੰਕੀ ਕਲੱਸਟਰ ਮੈਨੇਜਰ ਵਾਸੀ ਹਨੂੰਮਾਨਗੜ੍ਹ, ਬਲਜੀਤ ਸਿੰਘ ਸਹਾਇਕ ਮੈਨੇਜਰ ਵਾਸੀ ਅੰਮ੍ਰਿਤਸਰ, ਵਰਿੰਦਰ ਸਿੰਘ ਸੁਪਰਵਾਈਜਰ ਵਾਸੀ ਕੈਰੋ ਤੋਂ ਇਲਾਵਾ ਜੋਬਨਦੀਪ ਸਿੰਘ ਵਾਸੀ ਚੂਸਲੇਵੜ੍ਹ, ਪ੍ਰਿੰਸ ਜੋਸ਼ੀ ਵਾਸੀ ਪੱਟੀ, ਤਰਲੋਕ ਸਿੰਘ ਵਾਸੀ ਭੰਗਾਲਾ, ਗੁਰਲਾਲ ਸਿੰਘ ਵਾਸੀ ਸੈਦੋ, ਲਵਪ੍ਰੀਤ ਸਿੰਘ ਵਾਸੀ ਚੂਸਲੇਵੜ੍ਹ, ਨਿਸ਼ਾਨ ਸਿੰਘ ਵਾਸੀ ਸੀਤੋ ਮਹਿ ਝੁੱਗੀਆਂ, ਸੁਖਦੀਪ ਸਿੰਘ ਵਾਸੀ ਪੱਟੀ ਸਾਰੇ ਗਡਾਊਨ ਕਲਰਕ ਅਤੇ ਕਲੀਨਿੰਗ ਸੁਪਰਵਾਈਜ਼ਰ ਮਨਜੀਤ ਸਿੰਘ ਵਾਸੀ ਭੰਗਾਲਾ ਆਦਿ ਨੂੰ ਕੇਸ ‘ਚ ਨਾਮਜ਼ਦ ਕਰ ਲਿਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News