ਤਰਨ ਤਾਰਨ ਜਿਮਨੀ ਚੋਣ ‘ਚ ਕਾਂਗਰਸ ਵਲੋ ਲਾਲੀ ਢਾਲਾ ਨੂੰ ਉਮੀਦਵਾਰ ਬਣਾਏ ਜਾਣਾ ਲਗਭਗ ਤੈਅ ! 23 ਨੂੰ ਹੋ ਸਕਦੈ ਐਲਾਨ

4878218
Total views : 5840545

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

ਵਿਧਾਨ ਸਭਾ ਹਲਾਕ ਤਰਨ ਤਾਰਨ ਦੀ ਖਾਲੀ ਹੋਈ ਸੀਟ ਲਈ ਕਰਾਈ ਜਾਣ ਵਾਲੀ ਜਿਮਨੀ ਚੋਣ ਵਿੱਚ ਅਕਾਲੀ ਦਲ , ਆਪ ਤੇ ਭਾਜਪਾ ਵਲੋ ਉਮੀਦਵਾਰ ਐਲਾਨ ਦਿੱਤੇ ਗਏ ਸਨ, ਪਰ ਕਾਂਗਰਸ ਵਲੋ ਅਜੇ ਤੱਕ ਆਪਣਾ ਉਮੀਦਵਾਰ ਘੋਸ਼ਿਤ ਨਾ ਕੀਤੇ ਜਾਣ ਕਰਕੇ ਕਾਂਗਰਸੀ ਵਰਕਰਾਂ ‘ਚ ਕਾਫੀ ਉਤਸਕਤਾ ਪਾਈ ਜਾ ਰਹੀ ਸੀ।ਭਾਂਵੇ ਕਾਂਗਰਸ ਦੀ ਟਿਕਟ ਹਾਸਿਲ ਕਰਨ ਲਈ ਅੱਧੀ ਦਰਜਨ ਕਾਂਗਰਸੀ ਆਗੂ ਜੋਰ ਅਜਮਾਈ ਕਰ ਰਹੇ ਸਨ ਪਰ ਕਾਂਗਰਸ ਹਾਈ ਕਮਾਂਡ ਵਲੋ ਇਹ ਸੀਟ ਜਿੱਤਣ ਅਤੇ ਸਾਲ 2027 ‘ਚ ਮੁੜ ਪੈਰ ਜਮਾਉਣ ਲਈ ਮਜਬੂਤ ਕਾਂਗਰਸੀ ਆਗੂ ਦੀ ਤਲਾਸ਼ ਕੀਤੀ ਜਾ ਰਹੀ ਸੀ।

ਭਾਂਵੇ ਸਾਰੇ ਚਾਹਵਾਨ ਹਲਕੇ ਅੰਦਰ ਵਾਹਵਾ ਰਸੂਖ ਰਖਦੇ ਹਨ ਪਰ ਪਾਰਟੀ ਹਾਈਕਮਾਂਡ ਵਲੋ ਇਸ ਹਲਕੇ ਤੋ ਪਹਿਲਾ ਵੀ ਅਜਾਦ ਉਮੀਦਵਾਰ ਵਜੋ ਚੋਣ ਲੜ ਚੁੱਕੇ ਨਾਮਵਰ ਕਾਰੋਬਾਰੀ ਦਵਿੰਦਰ ਸਿੰਘ ਲਾਲੀ ਢਾਲਾ ਨੂੰ ਉਮੀਦਵਾਰ ਬਣਾਏ ਜਾਣਾ ਤੈਅ ਕੀਤਾ ਗਿਆ ਹੈ. ਜਿਸ ਸਬੰਧੀ ਅਤਿ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅਜਿਹਾ ਫੈਸਲਾ ਪਾਰਟੀ ਹਾਈਕਮਾਂਡ ਵਲੋ ਵਿਰੋਧੀ ਉਮੀਦਵਾਰਾਂ ਨੂੰ ਸਖਤ ਟੱਕਰ ਦੇਣ ਦੇ ਲਾਲੀ ਢਾਲਾ ਨੰੰੂ ਸਮਰੱਥ ਸਮਝਦਿਆ ਕੀਤਾ ਗਿਆ ਹੈ। ਜਿਸ ਲਈ ਸੂਬਾ ਹਾਈਮਾਂਡ ਦੀ ਭਲਕੇ 22 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਅਤੇ ਸਮਝਿਆ ਜਾ ਰਿਹਾ ਹੈ ਇਸ ਮੀਟਿੰਗ ‘ਚ ਲਾਲੀ ਢਾਲਾ ਦੇ ਨਾਮ ਉਪਰ ਮੋਹਰ ਲੱਗ ਜਾਏਗੀ ਤੇ 23 ਨੂੰ ਰਸਮੀ ਤੌਰ ਤੇ ਇਸ ਦਾ ਐਲਾਨ ਕਰ ਦਿੱਤਾ ਜਾਏਗਾ।

ਕੌਣ ਹਨ ਦਵਿੰਦਰ ਸਿੰਘ ਲਾਲੀ ਢਾਲਾ?

ਸਰਹੱਦੀ ਪਿੰਡ ਢਾਲਾ ਦੇ ਲਮਾਂ ਸਮਾਂ ਸਰਪੰਚ ਰਹੇ ਦਵਿੰਦਰ ਸਿੰਘ ਢਾਲਾ ਰੁਸਤਮੇ ਹਿੰਦ ਕੰਵਰਅਜੀਤ ਸਿੰਘ ਅਤੇ ਮੈਬਰ ਸ਼੍ਰੌਮਣੀ ਕਮੇਟੀ ਬਾਬਾ ਨਿਰਮਲ ਸਿੰਘ ਦੇ ਭਤੀਜੇ ਤੇ ਜਲੰਧਰ ਤੋ ਕਾਂਗਰਸੀ ਵਧਾਇਕ ਸ: ਪ੍ਰਗਟ ਸਿੰਘ ਅਤੇ ਸਾਬਕਾ ਵਧਾਇਕ ਕੁਲਬੀਰ ਸਿੰਘ ਜੀਰਾ ਦੇ ਅਤਿ ਨਜਦੀਕੀ ਰਿਸ਼ਤੇਦਾਰ ਹਨ। ਜਿੰਨਾ ਨੇ ਆਪ ਦੇ ਮੌਜੂਦਾ ਉਮੀਦਵਾਰ ਹਰਮੀਤ ਸਿੰਘ ਦੇ ਮੁਕਾਬਲੇ ਤਰਨ ਤਾਰਨ ਤੋ ਬਤੌਰ ਅਜਾਦ ਉਮੀਦਵਾਰ  18000 ਵੋਟ ਹਾਸਿਲ ਕੀਤੀ ਸੀ ਅਤੇ ਹਲਕੇ ਵਿੱਚ ਨਿਰਵਵਾਦ ਤੇ ਮਿਲਾਪੜੇ ਸੁਭਾਅ ਵਾਲੇ ਵਿਆਕਤੀ ਸਮਝੇ ਜਾਂਦੇ ਹਨ।ਜਿੰਨਾ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਚੋਣ ਖੇਡ ਕਾਫੀ ਰੌਚਿਕ ਬਣ ਜਾਏਗੀ ਤੇ ਅਕਾਲੀ ਦਲ ਛੱਡ ਕੇ ਆਪ ‘ਚ ਗਏ ਹਰਮੀਤ ਸਿੰਘ ਸੰਧੂ ਸਤਾਧਾਰੀ ਪਾਰਟੀ ਦੇ ਉਮੀਦਵਾਰ ਹੋਣ ਦੇ ਬਾਵਜੂਦ ਵੀ ਇਹ ਸੀਟ ਜਿੱਤਣ ਲਈ ਰਾਤਾਂ ਦੀ ਨੀਦਰ ਵੀ ਗਵਾਉਣੀ ਪਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News