





Total views : 5839901







Total views : 5839901ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਦਇਆ ਸਿੰਘ
ਜਥੇਦਾਰ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਵੋਟ ਬੈਂਕ ਦੀ ਖਾਤਰ ਪਰਵਾਸੀਆਂ ਦੀ ਸੂਬੇ ਵਿੱਚ ਵੱਡੀ ਆਮਦ ਨੂੰ ਨਿਯਮਤ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਇਆ ਜਿਸ ਕਾਰਨ ਅੱਜ ਪਰਵਾਸੀ ਸਮੱਸਿਆ ਨਾਲ ਪੰਜਾਬ ਵਾਸੀ ਜੂਝ ਰਹੇ ਹਨ । ਕਮੇਟੀ ਆਗੂ ਪ੍ਰੋ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ ਅਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਭਾਜਪਾ ਅਤੇ ਹੋਰ ਪਾਰਟੀਆਂ ਪਰਵਾਸੀਆਂ ਦੇ ਮੁੱਦੇ ਦਾ ਨਸਲੀ ਧਰੁਵੀਕਰਨ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਕਰ ਸਕਦੀਆਂ ਹਨ ।
ਉਨ੍ਹਾਂ ਖੁਲਾਸਾ ਕੀਤਾ ਕਿ ਮਹਾਰਾਸ਼ਟਰ,ਤਾਮਿਲਨਾਡੂ ਅਤੇ ਹੋਰ ਸੂਬਿਆਂ ਵਿੱਚ ਬਿਹਾਰ ਤੇ ਯੂਪੀ ਤੋਂ ਮਾਈਗਰੈਂਟ ਜਾਂਦੇ ਹਨ ਪਰ ਉੱਥੇ ਦੇ ਨਿਵਾਸੀ ਨਹੀਂ ਬਣਦੇ। ਪਰ ਪੰਜਾਬ ਵਿੱਚ ਲੱਖਾਂ ਪਰਵਾਸੀਆਂ ਦੇ ਪੱਕੇ ਨਿਵਾਸ ਨਾਲ ਸੂਬੇ ਦੀ ਅਬਾਦੀ ਦੇ ਢਾਂਚੇ ਜੋ ਤਬਦੀਲੀ ਹੋ ਰਹੀ ਹੈ ਉਸ ਨਾਲ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਵਿੱਚ ਹੋ ਜਾਣਗੇ । ਇਸਦੇ ਨਾਲ ਜਿੱਥੇ ਸਿਆਸੀ ਸਮੀਕਰਨ ਬਦਲਣਗੇ ਉੱਥੇ ਪੰਜਾਬ ਦਾ ਮੁਢਲਾ ਸਰੂਪ ਵੀ ਖਤਮ ਹੋ ਜਾਵੇਗਾ । ਪਰਵਾਸੀਆਂ ਦੀ ਆਮਦ ਕਾਰਨ ਸਾਡੀ ਬੋਲੀ,ਸਭਿਆਚਾਰ ਅਤੇ ਰੋਜ਼ਗਾਰ ਦੇ ਮੌਕਿਆਂ ਤੇ ਵੀ ਅਸਰ ਪਿਆ ਹੈ ।ਹਵਾਰਾ ਕਮੇਟੀ ਨੇ ਕਿਹਾ ਜੱਦ ਤੱਕ ਪਰਵਾਸੀ ਪੰਜਾਬ ਵਿੱਚ ਕਾਮੇ ਬਣਕੇ ਆਉਦੇ ਰਹੇ ਤੱਦ ਤੱਕ ਸਮੱਸਿਆ ਗੰਭੀਰ ਨਹੀਂ ਸੀ ਪਰ ਜਦੋਂ ਕਾਮਿਆਂ ਦੀ ਆੜ ਵਿੱਚ ਜਰਾਇਮ ਪੇਸ਼ਾ ਲੋਕ ਵੀ ਆ ਗਏ ਉਸ ਨਾਲ ਪੰਜਾਬ ਵਿੱਚ ਅਪਰਾਧਾਂ ਅਤੇ ਨਸ਼ਿਆਂ ਦੀ ਘਟਨਾਵਾਂ ਵਿੱਚ ਵਾਧਾ ਹੋ ਗਿਆ ।ਬਾਦਲ ਸਰਕਾਰ ਨੇ ਤਾਂ ਆਪਣੇ ਸਿਆਸੀ ਹਿੱਤਾਂ ਦੀ ਖ਼ਾਤਰ ‘ਪਰਵਾਸੀ ਭਲਾਈ ਬੋਰਡ’ ਦੀ ਸਥਾਪਨਾ ਵੀ ਕੀਤੀ ਸੀ ।
ਕਮੇਟੀ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਕਿ ਪਿਛਲੇ ਸਮੇਂ ਦੌਰਾਨ ਜੱਦ ਵੀ ਸੁਬੇ ਦੇ ਹਿੱਤਾਂ ਲਈ ਕੋਈ ਅਵਾਜ਼ ਉਠਾਈ ਜਾਂਦੀ ਰਹੀ ਹੈ ਤਾਂ ਦਿੱਲੀ ਵਲੋਂ ਇਸਨੂੰ ਫਿਰਕੂ ਜਾਂ ਦੇਸ਼ ਵਿਰੋਧੀ ਰੰਗਤ ਦੇ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਹੈ।ਗੋਦੀ ਮੀਡੀਆ ਮੁੱਦੇ ਨੂੰ ਸਿਆਸੀ ਰੰਗਤ ਦੇਣ ਵਿੱਚ ਨਿਪੁੰਨ ਹੈ ਇਸ ਲਈ ਪਰਵਾਸੀਆਂ ਦੇ ਮੁੱਦੇ ਨੂੰ ਵਿਰੋਧੀਆਂ ਵੱਲੋਂ ਫਿਰਕੂ ਦਿਸ਼ਾ ਦੇਣ ਅਤੇ ਫਸਾਦ ਦੀਆਂ ਸੰਭਾਵਨਾਵਾਂ ਤੋਂ ਰੋਕਣਾ ਸਾਡਾ ਫਰਜ਼ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਡਾ ਸੁਖਦੇਵ ਸਿੰਘ ਬਾਬਾ, ਬਲਦੇਵ ਸਿੰਘ ਨਵਾਂ ਪਿੰਡ ,ਰਘਬੀਰ ਸਿੰਘ ਭੁੱਚਰ ਅਤੇ ਐਡਵੋਕੇਟ ਜਸਬੀਰ ਸਿੰਘ ਜੰਮੂ ਸ਼ਾਮਲ ਹਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Post Views: 71